ਫਗਵਾੜਾ 'ਚ ਪਲਟੀਆਂ ਖਾ ਗਈ ਤੇਜ਼ ਰਫ਼ਤਾਰ Thar, ਭਿਆਨਕ ਹਾਦਸੇ ਦੌਰਾਨ ਮੁੰਡੇ-ਕੁੜੀ ਦੀ ਮੌਤ
Wednesday, Nov 09, 2022 - 10:04 AM (IST)
ਫਗਵਾੜਾ (ਜਲੋਟਾ) : ਇੱਥੇ ਫਗਵਾੜਾ-ਬਾਈਪਾਸ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਜਵਾਨ ਮੁੰਡੇ-ਕੁੜੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਨ੍ਹਾਂ ਦੋਹਾਂ ਨਾਲ ਗੱਡੀ ’ਚ ਮੌਜੂਦ ਇਕ ਹੋਰ ਕੁੜੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਪਿੰਡ ਖੰਗੂੜਾ ਦੇ ਨੇੜੇ ਫਗਵਾੜਾ-ਬਾਈਪਾਸ ’ਤੇ ਇਕ ਥਾਰ ਜੀਪ ਬੇਕਾਬੂ ਹੋ ਗਈ ਅਤੇ ਆਪਣਾ ਸੰਤੁਲਨ ਖੋਹ ਬੈਠੀ। ਥਾਰ ਡਿਵਾਈਡਰ ਨਾਲ ਟਕਰਾ ਕੇ ਪਲਟੀਆਂ ਖਾ ਗਈ।
ਇਹ ਵੀ ਪੜ੍ਹੋ : ਤਰਨਤਾਰਨ ਭਾਰਤ-ਪਾਕਿ ਸਰਹੱਦ 'ਤੇ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਦਾਗੇ ਈਲੂ ਬੰਬ
ਇਸ ਕਾਰਨ ਜੀਪ 'ਚ ਸਵਾਰ ਨੌਜਵਾਨ ਅਰਸ਼ ਅਤੇ ਕੁੜੀ ਸ਼ਿਵਾਨੀ ਦੋਹਾਂ ਦੀ ਮੌਤ ਹੋ ਗਈ ਹੈ। ਦੋਵੇਂ ਮ੍ਰਿਤਕ ਮੋਹਾਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੌਕੇ 'ਤੇ ਪੁੱਜੀ ਪੁਲਸ ਵੱਲੋਂ ਆਪਣੀ ਜਾਂਚ ਸ਼ੁਰੂ ਕੀਤੀ ਗਈ। ਪੁਲਸ ਅਧਿਕਾਰੀਆਂ ਮੁਤਾਬਕ ਹਾਦਸੇ ’ਚ ਜੀਪ ਸਵਾਰ ਇਕ ਹੋਰ ਕੁੜੀ ਜਿਸ ਦੀ ਪਛਾਣ ਚੇਤਨਾ ਵਾਸੀ ਮੋਹਾਲੀ ਵਜੋਂ ਦੱਸੀ ਜਾ ਰਹੀ ਹੈ, ਗੰਭੀਰ ਰੂਪ 'ਚ ਜਖਮੀ ਹੋਈ ਹੈ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੇ 5 ਸੁਰੱਖਿਆ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ, ਜਾਣੋ ਕਾਰਨ
ਉਸ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ, ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਉਸਦੀ ਬਣੀ ਹੋਈ ਗੰਭੀਰ ਹਾਲਤ ਨੂੰ ਮੁੱਖ ਰੱਖ ਉਸ ਨੂੰ ਅਗੇਤੇ ਇਲਾਜ ਲਈ ਡੀ. ਐੱਮ. ਸੀ. ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਸ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ