ਧੁੰਦ ਦਾ ਕਹਿਰ : ਰੇਲਵੇ ਪੁਲ ''ਤੇ ਟਰੱਕ ਨੇ ਕਾਰ ਨੂੰ ਮਾਰੀ ਟੱਕਰ

Monday, Nov 13, 2017 - 03:34 PM (IST)

ਧੁੰਦ ਦਾ ਕਹਿਰ : ਰੇਲਵੇ ਪੁਲ ''ਤੇ ਟਰੱਕ ਨੇ ਕਾਰ ਨੂੰ ਮਾਰੀ ਟੱਕਰ

ਲੁਧਿਆਣਾ (ਅਨਿਲ) : ਸਥਾਨਕ ਕਸਬਾ ਲਾਡੋਵਾਲ 'ਚ ਐਤਵਾਰ ਸਵੇਰੇ ਕਰੀਬ ਸਾਢੇ 8 ਵਜੇ ਛਾਈ ਸੰਘਣੀ ਧੁੰਦ ਕਾਰਨ ਨੈਸ਼ਨਲ ਲੁਧਿਆਣਾ-ਜਲੰਧਰ ਹਾਈਵੇ ਦੇ ਰੇਲਵੇ ਬ੍ਰਿਜ 'ਤੇ ਇਕ ਕਾਰ ਨੂੰ ਪਿੱਛੇ ਤੋਂ ਟਰੱਕ ਵਲੋਂ ਟੱਕਰ ਮਾਰ ਦਿੱਤੇ ਜਾਣ ਨਾਲ ਬੇਕਾਬੂ ਕਾਰ ਪੁਲ ਦੀ ਰੇਲਿੰਗ ਨਾਲ ਟਕਰਾਅ ਗਈ। ਹਾਦਸੇ 'ਚ ਜਿੱਥੇ ਕਾਰ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ, ਉਥੇ ਲੰਬਾ ਜਾਮ ਲੱਗ ਗਿਆ। ਕਰੀਬ 3 ਕਿਲੋਮੀਟਰ ਤੱਕ ਹਾਈਵੇ 'ਤੇ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਥਾਣਾ ਲਾਡੋਵਾਲ ਦੀ ਪੁਲਸ ਨੇ ਕਰੀਬ 4 ਘੰਟੇ ਦੀ ਸਖ਼ਤ ਮਿਹਨਤ ਦੇ ਬਾਅਦ ਜਾਮ ਖੁੱਲ੍ਹਵਾਇਆ। ਹਾਦਸੇ 'ਚ ਕਾਰ ਸਵਾਰ ਜੁਬੈਦ ਅਤੇ ਸਾਹਿਲ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਕਸ਼ਮੀਰ ਤੋਂ ਦਿੱਲੀ ਜਾ ਰਹੇ ਸਨ ਅਤੇ ਉਕਤ ਪੁਲ 'ਤੇ ਹਾਦਸਾ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਹਾਦਸੇ 'ਚ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੁਲਸ ਜਾਂਚ ਕਰ ਰਹੀ ਹੈ ।


Related News