ਲੁਧਿਆਣਾ 'ਚ Security Guard ਨਾਲ ਦਿਲ ਦਹਿਲਾ ਦੇਣ ਵਾਲਾ ਹਾਦਸਾ, CCTV 'ਚ ਕੈਦ ਹੋਇਆ ਭਿਆਨਕ ਮੰਜ਼ਰ
Friday, Jun 23, 2023 - 11:59 AM (IST)

ਲੁਧਿਆਣਾ (ਰਾਜ) : ਇੱਥੋਂ ਦੇ ਰਿਸ਼ੀ ਨਗਰ ਇਲਾਕੇ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਐਕਟਿਵਾ ਸਵਾਰ ਨੌਜਵਾਨ ਟਰਾਲੀ ਦੀ ਲਪੇਟ 'ਚ ਆ ਗਿਆ, ਜਿਸ ਦਾ ਸਿਰ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ। ਮ੍ਰਿਤਕ ਦੀ ਪਛਾਣ ਤਰਸੇਮ ਲਾਲ (53) ਦੇ ਰੂਪ 'ਚ ਹੋਈ, ਜੋ ਸਕਿਓਰਿਟੀ ਗਾਰਡ ਸੀ।
ਜਾਣਕਾਰੀ ਮੁਤਾਬਕ ਹੰਬੜਾ ਰੋਡ 'ਤੇ ਬਾਰਨਹਾੜਾ ਪਿੰਡ ਨੇੜੇ ਗਲੀ 'ਚੋਂ ਕਾਰ ਨਿਕਲ ਰਹੀ ਸੀ, ਜਿਸ ਨੂੰ ਦੇਖ ਕੇ ਤਰਸੇਮ ਲਾਲ ਨੇ ਬ੍ਰੇਕ ਲਾਈ ਪਰ ਉਸ ਤੋਂ ਐਕਟਿਵਾ ਸੰਭਲੀ ਨਹੀਂ। ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਉਹ ਡਿੱਗ ਗਿਆ। ਇਸ ਦੌਰਾਨ ਪਿੱਛੇ ਤੋਂ ਆ ਰਹੀ ਟਰਾਲੀ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਮਿਡ-ਡੇਅ-ਮੀਲ ਤਿਆਰ ਕਰਨ ਵਾਲੇ ਕੁੱਕ/ਹੈਲਪਰਾਂ ਨੂੰ ਲੈ ਕੇ ਆਈ ਅਹਿਮ ਖ਼ਬਰ
ਉਕਤ ਸਾਰੀ ਘਟਨਾ ਦਾ ਭਿਆਨਕ ਮੰਜ਼ਰ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਤਰਸੇਮ ਲਾਲ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ