ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ, ਮਾਮਲਾ ਦਰਜ
Sunday, Apr 05, 2026 - 04:46 PM (IST)
ਬੰਗਾ (ਰਾਕੇਸ਼ ਅਰੋੜਾ)-ਥਾਣਾ ਸਦਰ ਬੰਗਾ ਪੁਲਸ ਦੁਆਰਾ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਪੰਜਾਬ ਐਕਸਾਈਜ਼ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਬੰਗਾ ਦੀ ਪੁਲਸ ਪਾਰਟੀ ਜਨਰਲ ਚੈਕਿੰਗ ਅਤੇ ਗਸ਼ਤ ਦੌਰਾਨ ਥਾਣਾ ਸਦਰ ਬੰਗਾ ਤੋਂ ਪਿੰਡ ਖਟਕੜ ਕਲਾਂ ਦੇ ਬਸ ਸਟੈਂਡ ਪੁੱਜੀ ਤਾਂ ਉਥੇ ਉਨ੍ਹਾਂ ਨੂੰ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਨਰਿੰਦਰ ਕੁਮਾਰ ਸਰਕਲ ਬੰਗਾ ਮਿਲੇ।
ਉਨ੍ਹਾਂ ਦੱਸਿਆ ਉਨ੍ਹਾਂ ਨੂੰ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਭੁਪਿੰਦਰ ਸਿੰਘ ਉਰਫ਼ ਭਿੰਦਾ ਪੁੱਤਰ ਰੇਸ਼ਮ ਸਿੰਘ ਨਿਵਾਸੀ ਪਿੰਡ ਕਾਹਮਾ ਜੋ ਸ਼ਹੀਦ ਭਗਤ ਸਿੰਘ ਨਗਰ ਦੇ ਬਾਹਰਲੇ ਠੇਕਿਆਂ ਤੋਂ ਸਸਤੀ ਸ਼ਰਾਬ ਲਿਆ ਕੇ ਪਿੰਡ ਵਿਚ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ ਵਿਚ ਵੇਚਦਾ ਹੈ ਜੋ ਕਾਫ਼ੀ ਸਮੇਂ ਤੋਂ ਇਸ ਤਰ੍ਹਾਂ ਸ਼ਰਾਬ ਵੇਚਣ ਦਾ ਧੰਦਾ ਕਰ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨਾਂ ਲਈ ਇਹ ਰਸਤੇ ਰਹਿਣਗੇ ਬੰਦ! ਬਦਲਿਆ ਗਿਆ ਰੂਟ
ਉਸ ਦੱਸਿਆ ਜੋ ਅੱਜ ਵੀ ਪਿੰਡ ਖਟਕੜ ਕਲਾਂ ਦੇ ਆਦਰਸ਼ ਸਕੂਲ ਨਜ਼ਦੀਕ ਭਾਰੀ ਮਾਤਰਾ ਵਿਚ ਸ਼ਰਾਬ ਲੈ ਕੇ ਆਪਣੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਮੁਖਬਰ ਖ਼ਾਸ ਦੁਆਰਾ ਦੱਸੇ ਟਿਕਾਣੇ ’ਤੇ ਜਦੋਂ ਚੈਕਿੰਗ ਕੀਤੀ ਤਾਂ ਉਪਰੋਕਤ ਵਿਅਕਤੀ 12 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਗੋਲਡ ਵਿਸਕੀ ਸਮੇਤ ਕਾਬੂ ਆ ਗਿਆ ਜੋ ਕਿ ਮੌਕੇ ’ਤੇ ਫੜੀ ਗਈ ਸ਼ਰਾਬ ਦਾ ਕੋਈ ਲਾਈਸੈਂਸ/ਪਰਮਿਟ ਨਹੀਂ ਵਿਖਾ ਪਾਇਆ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਕਾਰਵਾਈ ਕਰਦੇ ਹੋਏ ਪੰਜਾਬ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ ਚਾਹ ਦੋ ਦਿਨ ਰਹਿਣ ਮਗਰੋਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
