ਨਸ਼ੇ ਵਾਲੀਆਂ ਗੋਲ਼ੀਆਂ ਸਮੇਤ ਇਕ ਵਿਅਕਤੀ ਕਾਬੂ

Wednesday, Apr 08, 2026 - 01:37 PM (IST)

ਨਸ਼ੇ ਵਾਲੀਆਂ ਗੋਲ਼ੀਆਂ ਸਮੇਤ ਇਕ ਵਿਅਕਤੀ ਕਾਬੂ

ਬੰਗਾ (ਰਾਕੇਸ਼ ਅਰੋੜਾ)-ਥਾਣਾ ਸਦਰ ਬੰਗ ਪੁਲਸ ਦੁਆਰਾ 40 ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਸ ਪਾਰਟੀ ਸਰਕਾਰੀ ਗੱਡੀ ’ਤੇ ਸਵਾਰ ਹੋ ਕੇ ਜਨਰਲ ਚੈਕਿੰਗ ਅਤੇ ਗਸ਼ਤ ਦੌਰਾਨ ਥਾਣਾ ਸਦਰ ਤੋਂ ਪਿੰਡ ਖਟਕੜ ਕਲਾਂ ਹੁੰਦੇ ਹੋਏ ਪਿੰਡ ਕਾਹਮਾ ਸਾਈਡ ਨੂੰ ਜਾ ਰਹੀ ਸੀ।

ਜਦੋਂ ਪੁਲਸ ਪਾਰਟੀ ਰੇਲਵੇ ਸਟੇਸ਼ਨ ਪਿੰਡ ਖਟਕੜ ਕਲਾਂ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਵਿਖਾਈ ਦਿੱਤਾ ਜੋ ਸਾਹਮਣੇ ਤੋਂ ਪੁਲਸ ਦੀ ਸਰਕਾਰੀ ਗੱਡੀ ਨੂੰ ਆਉਂਦਾ ਵੇਖ ਘਬਰਾ ਗਿਆ ਅਤੇ ਉਸ ਨੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ ਵਿਚੋਂ ਇਕ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਵੱਲ ਨੂੰ ਸੁੱਟ ਦਿੱਤਾ ਜਿਸ ਨੂੰ ਪੁਲਸ ਪਾਰਟੀ ਨੇ ਸ਼ੱਕ ਦੇ ਬਿਨਾਹ ’ਤੇ ਕਾਬੂ ਕੀਤਾ ਜਿਸ ਦੀ ਪਛਾਣ ਸਰਬਜੀਤ ਲਾਲ ਉਰਫ ਸੱਬੀ ਪੁੱਤਰ ਦਿਆਲ ਰਾਮ ਨਿਵਾਸੀ ਕਾਹਮਾ ਵਜੋਂ ਹੋਈ।

ਇਹ ਵੀ ਪੜ੍ਹੋ: ਨਸ਼ੇ ਕਾਰਨ 5ਵੇਂ ਪੁੱਤ ਦੀ ਹੋਈ ਮੌਤ ਮਗਰੋਂ ਬੋਲੀ ਮਾਂ, ਜਿਸ ਘਰ ’ਚ ਅੱਗ ਲੱਗੀ ਹੋਵੇ, ਉਸ ਦਾ ਸੇਕ ਘਰਦਿਆਂ ਨੂੰ...

ਜਦੋਂ ਪੁਲਸ ਪਾਰਟੀ ਵੱਲੋਂ ਉਸ ਦੁਆਰਾ ਸੁੱਟੇ ਹੋਏ ਲਿਫ਼ਾਫ਼ੇ ਨੂੰ ਚੁੱਕ ਕੇ ਉਸ ਦੀ ਜਾਂਚ ਕੀਤੀ ਤਾਂ ਉਸ ਵਿਚੋਂ 40 ਨਸ਼ੇ ਵਾਲੀਆਂ ਗੋਲ਼ੀਆਂ ਮਾਰਕਾ ਅਲਪਰਾਲਮ ਬਰਾਮਦ ਹੋਈਆਂ। ਜਿਸ ਸਬੰਧੀ ਕਾਬੂ ਆਇਆ ਵਿਅਕਤੀ ਮੌਕੇ ’ਤੇ ਕੋਈ ਵੀ ਡਾਕਟਰੀ ਪਰਚੀ /ਬਿੱਲ ਮੌਕੇ ਤੇ ਪੇਸ਼ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਉਪਰੋਕਤ ਨੌਜਵਾਨ ਨੂੰ ਕਾਬੂ ਕਰ ਥਾਣਾ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਨੂੰ ਡਾਕਟਰੀ ਜਾਂਚ ਉਪਰੰਤ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ ਤਾਂ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News