ਬੁਕਿੰਗ ਦੇ ਕਈ ਦਿਨਾਂ ਬਾਅਦ ਵੀ ਸਿਲੰਡਰ ਨਾ ਮਿਲਣ ਕਾਰਨ ਖ਼ਪਤਕਾਰ ਪਰੇਸ਼ਾਨ

Monday, Apr 06, 2026 - 02:26 PM (IST)

ਬੁਕਿੰਗ ਦੇ ਕਈ ਦਿਨਾਂ ਬਾਅਦ ਵੀ ਸਿਲੰਡਰ ਨਾ ਮਿਲਣ ਕਾਰਨ ਖ਼ਪਤਕਾਰ ਪਰੇਸ਼ਾਨ

ਨਵਾਂਸ਼ਹਿਰ (ਤ੍ਰਿਪਾਠੀ)- ਮੱਧ ਪੂਰਬ ਦੀ ਲੜਾਈ ਕਾਰਨ ਜਿੱਥੇ ਸਰਕਾਰ ਵੱਲੋਂ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ, ਉੱਥੇ ਹੀ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਘਰੇਲੂ ਗੈਸ ਖ਼ਪਤਕਾਰਾਂ ਨੂੰ ਕਈ ਦਿਨਾਂ ਦੀ ਬੁਕਿੰਗ ਤੋਂ ਬਾਅਦ ਵੀ ਗੈਸ ਨਹੀਂ ਮਿਲ ਰਹੀ, ਜਿਸ ਕਾਰਨ ਗੈਸ ਖ਼ਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿੰਡ ਧੈਂਗਰਪੁਰ ਵਾਸੀ ਪ੍ਰਿਤਪਾਲ ਨੇ ਦੱਸਿਆ ਕਿ ਉਸ ਨੇ 26 ਮਾਰਚ ਨੂੰ ਬਲਾਚੌਰ ਸਥਿਤ ਗੈਸ ਏਜੰਸੀ ਤੋਂ ਆਪਣਾ ਸਿਲੰਡਰ ਬੁੱਕ ਕਰਵਾਇਆ ਸੀ ਪਰ 11 ਦਿਨ ਬੀਤ ਜਾਣ ਦੇ ਬਾਵਜੂਦ ਉਸ ਨੂੰ ਸਿਲੰਡਰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੈਸ ਏਜੰਸੀ ਦੇ ਚੱਕਰ ਲਗਾਉਣ ਦੇ ਬਾਵਜੂਦ ਉਨ੍ਹਾਂ ਨੂੰ ਸਿਰਫ਼ ਭਰੋਸਾ ਹੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਸਬੰਧੀ ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਜਿੱਥੇ ਇਕ ਪਾਸੇ ਗੈਸ ਖ਼ਪਤਕਾਰਾਂ ਨੂੰ ਸਿਲੰਡਰ ਨਾ ਮਿਲਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਘਰੇਲੂ ਸਿਲੰਡਰਾਂ ਦੀ ਵਪਾਰਕ ਤੌਰ 'ਤੇ ਦੁਰਵਰਤੋਂ ਹੋ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ ਮਜ਼ਦੂਰ, ਖੇਡਾਂ ਦੇ ਸਾਮਾਨ ਦੀ ਕੀਮਤ...

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਲੋਕਾਂ ਨੂੰ ਲਗਾਤਾਰ ਗੈਸ ਸਪਲਾਈ ਜਾਰੀ ਰੱਖਣ ਲਈ ਗੈਸ ਏਜੰਸੀਆਂ ਦੇ ਗੋਦਾਮਾਂ ਦੀ ਅਚਨਚੇਤ ਚੈਕਿੰਗ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਆਮ ਗੈਸ ਖ਼ਪਤਕਾਰਾਂ ਨੂੰ ਬੁਕਿੰਗ ਦੇ ਕਈ-ਕਈ ਦਿਨ ਬਾਅਦ ਵੀ ਗੈਸ ਸਿਲੰਡਰ ਨਹੀਂ ਮਿਲ ਰਹੇ। ਇਸ ਸਬੰਧੀ ਨੰਬਰਦਾਰ ਗੌਬਰਧਨ ਅਤੇ ਹਨੀ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿੱਚ ਕਈ ਥਾਵਾਂ ’ਤੇ ਰੇਹੜੀਆਂ ਤੇ ਵਪਾਰਕ ਥਾਵਾਂ ’ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਵਪਾਰਕ ਕੰਮਾਂ ਲਈ ਵਰਤੇ ਜਾ ਰਹੇ ਘਰੇਲੂ ਗੈਸ ਸਿਲੰਡਰ ਬਲੈਕ ਵਿੱਚ ਵੇਚੇ ਜਾ ਰਹੇ ਹਨ ਅਤੇ ਜੇਕਰ ਬਾਜ਼ਾਰ ਵਿੱਚ ਘਰੇਲੂ ਗੈਸ ਸਿਲੰਡਰ ਬਲੈਕ ਵਿੱਚ ਵੇਚੇ ਜਾ ਰਹੇ ਹਨ ਤਾਂ ਯਕੀਨੀ ਤੌਰ 'ਤੇ ਘਰੇਲੂ ਖ਼ਪਤਕਾਰਾਂ ਨੂੰ ਘਰੇਲੂ ਸਿਲੰਡਰ ਲੈਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਗੈਸ ਏਜੰਸੀਆਂ ''ਤੇ ਤਿੱਖੀ ਨਜ਼ਰ ਰੱਖਣ ਦੇ ਦਾਅਵੇ ਖੋਖਲੇ ਜਾਪਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਜ਼ਮੀਨੀ ਪੱਧਰ 'ਤੇ ਕਦਮ ਚੁੱਕੇ ਜਾਣ ਤਾਂ ਜੋ ਲੋੜਵੰਦ ਗੈਸ ਖ਼ਪਤਕਾਰਾਂ ਨੂੰ ਸਿਲੰਡਰ ਮਿਲ ਸਕਣ।

ਇਹ ਵੀ ਪੜ੍ਹੋ: ਪੰਜਾਬ: ਨਸ਼ੇ ਦੀ ਭੇਟ ਚੜ੍ਹੇ ਇਕੋ ਮਾਂ ਦੇ 4 ਪੁੱਤ, 5ਵਾਂ ਮੰਜੇ 'ਤੇ, ਰੋਂਦੀ-ਕਰਲਾਉਂਦੀ ਮਾਂ ਪਾ ਰਹੀਆਂ ਦੁਹਾਈਆਂ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News