ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਸ ਇੱਕ ਪੁਲੀ ਨਾਲ ਟਕਰਾਈ

Monday, Nov 10, 2025 - 03:01 PM (IST)

ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਸ ਇੱਕ ਪੁਲੀ ਨਾਲ ਟਕਰਾਈ

ਅਬੋਹਰ (ਸੁਨੀਲ) : ਅੱਜ ਸਵੇਰੇ ਅਬੋਹਰ-ਮਲੋਟ ਰੋਡ ’ਤੇ ਪਿੰਡ ਗੋਬਿੰਦਗੜ੍ਹ ਦੇ ਨੇੜੇ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇੱਕ ਬੱਸ ਇੱਕ ਪੁਲੀ ਨਾਲ ਟਕਰਾ ਗਈ। ਇਸ ਕਾਰਨ ਮੋਟਰਸਾਈਕਲ ਸਵਾਰ ਨੂੰ ਥੋੜ੍ਹੀਆਂ ਸੱਟਾਂ ਲੱਗੀਆਂ, ਜਦੋਂ ਕਿ ਬੱਸ ਸਵਾਰ ਇੱਕ ਔਰਤ ਨੂੰ ਵੀ ਸੱਟਾਂ ਲੱਗੀਆਂ। ਬੱਸ ਡਰਾਈਵਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਹ ਅਬੋਹਰ ਤੋਂ ਨੰਗਲ ਜਾ ਰਿਹਾ ਸੀ, ਜਦੋਂ ਮਲੋਟ ਰੋਡ ’ਤੇ ਬਹਾਵਲਵਾਸੀ ਨੇੜੇ ਪਹੁੰਚੇ ਤਾਂ ਇਸੇ ਦੌਰਾਨ ਬਹਾਵਲਵਾਸੀ ਤਰਫੋਂ ਮੁੜਣ ਵਾਲੇ ਮੋਟਰਸਾਈਕਲ ਸਵਾਰ ਨੇ ਆਪਣਾ ਮੋਟਰਸਾਈਕਲ ਥੋੜ੍ਹੀ ਦੂਰੀ ’ਤੇ ਵਿਚਕਾਰ ਹੀ ਖੜ੍ਹਾ ਕਰ ਦਿੱਤਾ। ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ, ਬੱਸ ਇੱਕ ਪੁਲੀ ਨਾਲ ਟਕਰਾ ਗਈ, ਜਿਸ ਵਿੱਚ ਇੱਕ ਔਰਤ ਜ਼ਖਮੀ ਹੋ ਗਈ।

ਖੁਸ਼ਕਿਸਮਤੀ ਰਹੀ ਕਿ ਜੇਕਰ ਬੱਸ ਪੁਲੀ ਨਾਲ ਨਾ ਟਕਰਾਈ ਹੁੰਦੀ, ਤਾਂ ਇਹ ਸੜਕ ਤੋਂ ਹੇਠਾਂ ਉਤਰ ਕੇ ਪਲਟ ਸਕਦੀ ਸੀ। ਬੱਸ ਡਰਾਈਵਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਬੱਸ ਵਾਲਾ ਵੀ ਸੜਕ ਤੇ ਡਿੱਗ ਕੇ ਜ਼ਖਮੀ ਹੋਇਆ ਹੈ। ਜੇਕਰ ਉਹ ਸਮੇਂ ਤੇ ਬੱਸ ਨੂੰ ਕੰਟਰੋਲ ਨਾ ਕਰਦੇ ਤਾਂ ਉਹ ਬੱਸ ਹੇਠਾਂ ਆ ਜਾਂਦਾ। ਸੂਚਨਾ ਮਿਲਣ ’ਤੇ ਪੱਕੀ ਟਿੱਬੀ ਨੇੜੇ ਤਾਇਨਾਤ 108 ਐਂਬੂਲੈਂਸ ਦੇ ਈਐਮਟੀ ਤੁਸ਼ਾਰ ਸਾਰਸਵਤ ਅਤੇ ਪਾਇਲਟ ਮਨਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
 


author

Babita

Content Editor

Related News