PRTC ਕੰਪਨੀ ਦੀ ਬੱਸ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ
Thursday, Mar 27, 2025 - 05:18 PM (IST)

ਅਬੋਹਰ (ਸੁਨੀਲ) : ਅਬੋਹਰ-ਮਲੋਟ ਚੌਂਕ ’ਤੇ ਬੀਤੀ ਸ਼ਾਮ ਪੀ. ਆਰ. ਟੀ. ਸੀ. ਕੰਪਨੀ ਦੀ ਇਕ ਬੱਸ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ। ਚੰਗੀ ਗੱਲ ਇਹ ਰਹੀ ਕਿ ਐਕਟਿਵਾ ਚਾਲਕ ਵਾਲ-ਵਾਲ ਬਚ ਗਿਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਐਕਟਿਵਾ ਸਵਾਰ ਦੀ ਹਾਲਤ ਬਾਰੇ ਪੁੱਛਣ ਦੀ ਬਜਾਏ ਬੱਸ ਡਰਾਈਵਰ ਨੇ ਉਸ ਨੂੰ ਕੁੱਟਿਆ, ਜਿਸ ਤੋਂ ਬਾਅਦ ਉਹ ਪੁਲਸ ਸਟੇਸ਼ਨ ਨੰਬਰ-1 ’ਤੇ ਗਿਆ ਅਤੇ ਬੱਸ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਸੀਡ ਫਾਰਮ ਦਾ ਰਹਿਣ ਵਾਲਾ ਇਕ ਵਿਅਕਤੀ ਬੀਤੀ ਸ਼ਾਮ ਐਕਟਿਵਾ ’ਤੇ ਮਲੋਟ ਚੌਂਕ ਆ ਰਿਹਾ ਸੀ ਤਾਂ ਅਬੋਹਰ ਤੋਂ ਮਲੋਟ ਅਤੇ ਬਠਿੰਡਾ ਜਾ ਰਹੀ ਇਕ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਐਕਟਿਵਾ ਬੱਸ ਦੇ ਅਗਲੇ ਟਾਇਰ ਹੇਠਾਂ ਆ ਗਈ। ਜਦੋਂ ਨੇੜਲੇ ਦੁਕਾਨਦਾਰਾਂ ਨੇ ਰੌਲਾ ਪਾਇਆ ਤਾਂ ਬੱਸ ਡਰਾਈਵਰ ਨੇ ਤੁਰੰਤ ਬ੍ਰੇਕ ਲਾਈ। ਇਸ ਕਾਰਨ ਐਕਟਿਵਾ ਡਰਾਈਵਰ ਬੱਸ ਦੀ ਲਪੇਟ ’ਚ ਆਉਣ ਤੋਂ ਵਾਲ-ਵਾਲ ਬਚ ਗਿਆ ਜਦੋਂ ਕਿ ਐਕਟਿਵਾ ਨੂੰ ਕਾਫੀ ਨੁਕਸਾਨ ਹੋਇਆ। ਲੋਕਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਐਕਟਿਵਾ ਸਵਾਰ ਦਾ ਹਾਲ ਪੁੱਛਣ ਦੀ ਬਜਾਏ ਬੱਸ ਡਰਾਈਵਰ ਨੇ ਉਸ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਐਕਟਿਵਾ ਚਾਲਕ ਬੱਸ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਥਾਣੇ ਗਿਆ।