ਟੱਕਰ ਮਾਰਨ ਵਾਲੇ ਅਣਪਛਾਤੇ ਜੀਪ ਚਾਲਕ ''ਤੇ ਪਰਚਾ ਦਰਜ
Wednesday, Mar 12, 2025 - 04:28 PM (IST)

ਫਾਜ਼ਿਲਕਾ (ਲੀਲਾਧਰ) : ਥਾਣਾ ਸਦਰ ਪੁਲਸ ਨੇ ਟੱਕਰ ਮਾਰਨ ਵਾਲੇ ਅਣਪਛਾਤੇ ਜੀਪ ਚਾਲਕ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲਬਾਗ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 11-03-2025 ਨੂੰ ਨਜ਼ਦੀਕ ਢਾਣੀ ਖਰਾਸ ਵਾਲੀ ਜੀ. ਓ. ਪੈਟਰੋਲ ਪੰਪ ਦੇ ਸਾਹਮਣੇ ਇੱਕ ਕਾਰ ਅਤੇ ਜੀਪ ਦੀ ਆਪਸ 'ਚ ਟੱਕਰ ਹੋ ਗਈ ਸੀ।
ਇਸ ਦੌਰਾਨ ਕਾਰ ਚਾਲਕ ਕੇਵਲ ਕ੍ਰਿਸ਼ਨ ਦੀ ਮੌਤ ਹੋ ਗਈ। ਪੁਲਸ ਨੇ ਜੀਪ ਚਾਲਕ 'ਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।