ਮੋਟਰਸਾਈਕਲ ਨੂੰ ਮਾਰੀ ਕਾਰ ਚਾਲਕ ਨੇ ਟੱਕਰ, ਮਾਂ-ਪੁੱਤ ਜ਼ਖਮੀ
Monday, Dec 09, 2024 - 04:08 PM (IST)
ਫਾਜ਼ਿਲਕਾ (ਨਾਗਪਾਲ) : ਉਪ-ਮੰਡਲ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਸਲੇਮਸ਼ਾਹ ਦੇ ਇਕ ਵਿਅਕਤੀ ਦੇ ਮੋਟਰਸਾਈਕਲ ’ਚ ਕਾਰ ਟਕਰਾਉਣ ਕਾਰਨ ਉਸ ਦੀ ਪਤਨੀ ਅਤੇ ਪੁੱਤਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਿੰਡ ਸਲੇਮਸ਼ਾਹ ਵਾਸੀ ਦੇਸ ਸਿੰਘ ਆਪਣੇ ਬੱਚੇ ਦੀ ਦਵਾਈ ਲੈਣ ਲਈ ਪਿੰਡ ਤੋਂ ਫਾਜ਼ਿਲਕਾ ਨੂੰ ਆ ਰਿਹਾ ਸੀ।
ਰਸਤੇ ’ਚ ਇਕ ਅਣਪਛਾਤੇ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਪਤਨੀ ਦੀ ਲੱਤ ਟੁੱਟ ਗਈ ਅਤੇ ਉਸ ਦਾ ਪੁੱਤਰ ਵੀ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।