ਕਾਰ ਬੇਕਾਬੂ ਹੋ ਕੇ ਖੇਤਾਂ ’ਚ ਪਲਟੀ, 2 ਜ਼ਖ਼ਮੀ

Sunday, Aug 18, 2024 - 05:17 PM (IST)

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ’ਤੇ ਇੱਥੋਂ ਕਰੀਬ 5 ਕਿਲੋਮੀਟਰ ਦੂਰ ਪਿੰਡ ਲਾਲੋਵਾਲੀ ਦੇ ਮੋੜ ’ਤੇ ਇਕ ਕਾਰ ਬੇਕਾਬੂ ਹੋ ਕੇ ਖੇਤਾਂ ’ਚ ਪਲਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਹਲ ਬੋਦਲਾਂ ਦੇ 2 ਵਿਅਕਤੀ ਕਾਰ ’ਚ ਸਵਾਰ ਹੋ ਕੇ ਜਾ ਰਹੇ ਸਨ।

ਜਦੋਂ ਕਾਰ ਪਿੰਡ ਲਾਲੋਵਾਲੀ ਦੇ ਮੋੜ ’ਤੇ ਪਹੁੰਚੀ ਤਾਂ ਅੱਗੋਂ ਅਚਾਨਕ ਵਾਹਨ ਆਉਣ ਕਾਰਨ ਕਾਰ ਸੰਤੁਲਨ ਗੁਆ ਬੈਠੀ, ਜਿਸ ਕਾਰਨ ਕਾਰ ਖੇਤਾਂ ’ਚ ਪਲਟ ਗਈ। ਇਸ ਹਾਦਸੇ ’ਚ ਦੋਵੇਂ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

 


Babita

Content Editor

Related News