ਪੀ. ਆਰ. ਟੀ. ਸੀ. ਦੀ ਬੱਸ ਨੇ ਕੁਚਲਿਆ ਨੌਜਵਾਨ, ਹਾਲਤ ਗੰਭੀਰ
Saturday, May 18, 2019 - 02:50 PM (IST)

ਲੁਧਿਆਣਾ (ਤਰੁਣ) : ਜਲੰਧਰ-ਬਾਈਪਾਸ ਚੌਂਕ ਨੇੜੇ ਸੜਕ ਪਾਰ ਕਰ ਰਹੇ ਇਕ ਨੌਜਵਾਨ ਨੂੰ ਪੀ. ਆਰ. ਟੀ. ਸੀ. ਦੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਨੌਜਵਾਨ ਦੀ ਬਾਂਹ ਕੁਚਲੀ ਗਈ ਅਤੇ ਬੱਸ ਡਰਾਈਵਰ ਬੱਸ ਛੱਡ ਕੇ ਫਰਾਰ ਹੋ ਗਿਆ। ਗੰਭੀਰ ਹਾਲਤ 'ਚ ਨੌਜਵਾਨ ਨੂੰ ਰਾਹਗੀਰਾਂ ਨੇ ਹਸਪਤਾਲ ਭਰਤੀ ਕਰਾਇਆ। ਜਾਣਕਾਰੀ ਦਿੰਦਿਆਂ ਪੀੜਤ ਸੰਜੀਵ ਸ਼ਰਮਾ ਵਾਸੀ ਗਗਨਦੀਪ ਕਾਲੋਨੀ ਕਾਕੋਵਾਲ ਰੋਡ ਨੇ ਦੱਸਿਆ ਕਿ ਜਲੰਧਰ ਬਾਈਪਾਸ ਨੇੜੇ ਉਹ ਸੜਕ ਪਾਰ ਕਰ ਰਿਹਾ ਸੀ। ਉਸ ਸਮੇਂ ਅਚਾਨਕ ਪੀ. ਆਰ. ਟੀ. ਸੀ. ਦੀ ਬੱਸ ਨੇ ਬਿਨਾ ਹਾਰਨ ਦਿੱਤੇ ਅਚਾਨਕ ਉਸ ਨੂੰ ਟੱਕਰ ਮਾਰ ਦਿੱਤੀ। ਬੱਸ ਉਸ ਦੀ ਇਕ ਬਾਂਹ ਉੱਪਰੋਂ ਲੰਘ ਗਈ, ਜਿਸ ਕਾਰਨ ਬਾਂਹ ਪੂਰੀ ਤਰ੍ਹਾਂ ਪਿਸ ਗਈ। ਇਸ ਤੋਂ ਇਲਾਵਾ ਉਸ ਦੀ ਪਿੱਠ 'ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਸ ਨੇ ਪੀੜਤ ਦੇ ਬਿਆਨਾਂ 'ਤੇ ਬੱਸ ਡਰਾਈਵਰ ਸੁਰੇਸ਼ ਕੁਮਾਰ ਵਾਸੀ ਸੇਖੋਪੁਰ, ਪਟਿਆਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।