ਟਰੱਕ-ਮੋਟਰਸਾਈਕਲ ਟੱਕਰ ''ਚ ਨੌਜਵਾਨ ਦੀ ਟੁੱਟੀ ਲੱਤ
Tuesday, Jul 03, 2018 - 05:27 AM (IST)

ਕਪੂਰਥਲਾ, (ਮੱਲ੍ਹੀ)- ਸੁਲਤਾਨਪੁਰ ਰੋਡ ਕਪੂਰਥਲਾ ਮੁੱਖ ਮਾਰਗ 'ਤੇ ਅੱਜ ਬਾਅਦ ਦੁਪਹਿਰ ਟਰੱਕ-ਮੋਟਰਸਾਈਲ ਟੱਕਰ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਲੱਤ ਟੁੱਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਪੁਲਸ ਚੌਕੀ ਹੁਸੈਨਪੁਰ ਦੇ ਇੰਚਾਰਜ ਏ. ਐੱਸ. ਆਈ. ਲਖਵੀਰ ਸਿੰਘ ਗੋਸਲ ਨੇ ਦੱਸਿਆ ਕਿ ਹਮੀਰਾ ਨਿਵਾਸੀ ਜੋਧਾ ਆਪਣੇ ਮੋਟਰਸਾਈਕਲ 'ਤੇ ਸੁਲਤਾਨਪੁਰ ਲੋਧੀ ਵਲੋਂ ਆ ਰਿਹਾ ਸੀ ਕਿ ਕਪੂਰਥਲਾ ਵੱਲੋਂ ਆ ਰਹੇ ਇਕ ਟਰੱਕ ਨਾਲ ਟੱਕਰ ਹੋ ਗਈ, ਜਿਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਜੋਧਾ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਟੁੱਟ ਗਿਆ ਤੇ ਨੌਜਵਾਨ ਜੋਧਾ ਸਿੰਘ ਦੀ ਲੱਤ ਟੁੱਟ ਗਈ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਉਨ੍ਹਾਂ ਦਸਿਆ ਕਿ ਟਰੱਕ ਡਰਾਈਵਰ ਜੋ ਭੱਜ ਗਿਆ ਸੀ ਤੇ ਟਰੱਕ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।