ਜਲੰਧਰ : ਆਟੋ ਕਾਰਨ ਟਾਟਾ 407 ਪਲਟਿਆ (ਤਸਵੀਰਾਂ)

01/19/2018 2:33:34 PM

ਜਲੰਧਰ (ਸੁਧੀਰ) : ਸ਼ਹਿਰ 'ਚ ਅੱਜ ਡੀ. ਏ. ਵੀ. ਫਲਾਈ ਓਵਰ ਦੇ ਨੇੜੇ ਸਥਿਤ ਨਹਿਰ ਦੇ ਕੋਲ ਇਕ ਟਾਟਾ 407 ਦੇ ਪਲਟਣ ਦੀ ਸੂਚਨਾ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਅਚਾਨਕ ਹੀ ਗੱਡੀ ਦੇ ਅੱਗੇ ਆਟੋ ਆ ਗਿਆ। ਆਟੋ ਨੂੰ ਬਚਾਉਂਦੇ ਹੋਏ ਟਾਟਾ 407 ਪਲਟ ਗਈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਤੋਂ ਬਾਅਦ ਆਟੋ ਚਾਲਕ ਆਟੋ ਸਮੇਤ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ।

PunjabKesari

ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਟਾਟਾ 407 ਗੱਡੀ ਦੇ ਚਾਲਕ ਤ੍ਰਿਲੋਕ ਸਿੰਘ ਵਾਸੀ ਜਲੰਧਰ ਨੇ ਕਿਹਾ ਕਿ ਉਹ ਹੁਸ਼ਿਆਰਪੁਰ ਵੱਲ ਜਾ ਰਹੇ ਸਨ। ਇਸ ਦੌਰਾਨ ਡੀ. ਏ. ਵੀ. ਫਲਾਈ ਓਵਰ ਨੇੜੇ ਨਹਿਰ ਪਾਰ ਕਰਦਿਆਂ ਆਟੋ ਚਾਲਕ ਨੇ ਉਸਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੱਡੀ ਸੜਕ 'ਤੇ ਪਲਟ ਗਈ।

PunjabKesari

PunjabKesari


Related News