ਜਲੰਧਰ ਵਿਖੇ ਨਹਿਰ 'ਚ ਡਿੱਗਿਆ ਸਿਲੰਡਰਾਂ ਨਾਲ ਭਰਿਆ ਟਰੱਕ
Friday, Jun 14, 2024 - 06:35 PM (IST)
ਜਲੰਧਰ (ਸੋਨੂੰ)- ਜਲੰਧਰ ਜ਼ਿਲ੍ਹੇ ਦੇ ਆਦਮਪੁਰ ਕੋਲ ਏਅਰਪੋਰਟ ਰੋਡ ਨੇੜੇ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ ਵਿੱਚ ਡਿੱਗ ਗਿਆ। ਇਸ ਨੂੰ ਕੱਢਣ ਲਈ ਅੱਜ ਸਵੇਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਲਗਭਗ ਸਾਰੇ ਗੈਸ ਸਿਲੰਡਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਆਦਮਪੁਰ ਦੇ ਨੇੜੇ ਖੁਰਦਪੁਰ ਵਿਖੇ ਨਹਿਰ ਦੀ ਪੁਲੀ 'ਤੇ ਗੈਸ ਨਾਲ ਭਰੇ ਸਿਰੰਡਰਾਂ ਨਾਲ ਭਰਿਆ ਟਰੱਕ ਬੀਤੀ ਦੇਰ ਰਾਤ ਨਹਿਰ ਵਿਚ ਜਾ ਡਿੱਗਿਆ, ਜਿਸ ਕਾਰਨ ਟਰੱਕ ਦਾ ਡਰਾਇਵਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਆਦਮਪੁਰ ਵਿਚ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਨੇੜੇ ਨਸਰਾਲੇ ਡਿਪੂ ਤੋਂ ਐੱਚ. ਪੀ. ਗੈਸ ਨਾਲ ਭਰੇ ਸਿਰੰਡਰਾਂ ਦਾ ਭਰਿਆ ਟਰੱਕ ਟਰੱਕ ਨੰਬਰ ਪੀ. ਬੀ.13-ਬੀ. ਐੱਸ.-7258 ਜੋ ਕਿ ਨਸਰਾਲੇ ਤੋਂ ਜਲੰਧਰ ਵੱਲ ਜਾ ਰਿਹਾ ਸੀ ਕਿ ਆਦਮਪੁਰ ਦੇ ਨੇੜੇ ਟਰੱਕ ਡਰਾਈਵਰ ਟਰੱਕ ਤੋਂ ਆਪਣਾ ਸੰਤੁਲਨ ਖੋਹ ਬੈਠਾ ਅਤੇ ਟਰੱਕ ਸਿੱਧਾ ਨਹਿਰ ਵਿਚ ਜਾ ਡਿੱਗਿਆ।
ਇਸ ਟਰੱਕ ਵਿਚ ਗੈਸ ਨਾਲ ਭਰੇ 342 ਸਿਰੰਡਰ ਸਨ। ਟਰੱਕ ਨਹਿਰ ਵਿਚ ਡਿੱਗਣ ਕਾਰਨ ਟਰੱਕ ਦਾ ਡਰਾਇਵਰ ਸੁੱਖਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਟਰੱਕ ਵਿਚੋਂ ਕੱਢ ਕੇ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਅੱਜ ਸਵੇਰੇ ਟਰੱਕ ਤੋਂ ਪਹਿਲਾਂ ਸਿਰੰਡਰ ਬਾਹਰ ਕੱਢੇ ਗਏ ਅਤੇ ਟਰੱਕ ਨੂੰ ਕਰੇਨ ਨਾਲ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ- BBMB ਮੈਨੇਜਮੈਂਟ ਨੇ ਸਤਲੁਜ ਦਰਿਆ 'ਚ ਛੱਡਿਆ 4000 ਕਿਊਸਿਕ ਪਾਣੀ, ਦਰਿਆ ਕੰਢੇ ਵੱਸਦੇ ਲੋਕ ਹੋ ਜਾਣ Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।