ਬਿਆਸ ਦਰਿਆ ਦੇ ਬੰਨ੍ਹ ''ਤੇ ਪਲਟਿਆ ਟਰੈਕਟਰ, ਹੇਠਾਂ ਆਉਣ ਕਾਰਨ ਨੌਜਵਾਨ ਕਿਸਾਨ ਦੀ ਹੋਈ ਮੌਤ
Sunday, Jun 16, 2024 - 01:55 AM (IST)
ਸੁਲਤਾਨਪੁਰ ਲੋਧੀ (ਸੋਢੀ)- ਭਾਖੜਾ ਡੈਮ ਤੋਂ ਬਿਆਸ ਦਰਿਆ ਵਿਚ ਪਾਣੀ ਛੱਡੇ ਜਾਣ ਦੀਆਂ ਖ਼ਬਰਾਂ ਤੋਂ ਘਬਰਾ ਕੇ ਦਰਿਆ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਵੱਲੋਂ ਆਪਣਾ ਸਾਮਾਨ ਸੰਭਾਲਣ ਲਈ ਜੱਦੋ-ਜੱਦ ਕੀਤੀ ਜਾ ਰਹੀ ਹੈ। ਇਨ੍ਹਾਂ ਅਫਵਾਹਾਂ ਕਾਰਨ ਘਬਰਾਏ ਮੰਡ ਖੇਤਰ ਦੇ ਪਿੰਡ ਮਹੀਵਾਲ ਦੇ ਨਿਵਾਸੀ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਮਹੀਵਾਲ ਦੀ ਟਰੈਕਟਰ ਪਲਟਣ ਕਾਰਨ ਹੇਠਾਂ ਆ ਕੇ ਮੌਤ ਹੋ ਗਈ।
ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਚਾਚੇ ਦਾ ਲੜਕਾ ਗੁਰਵਿੰਦਰ ਸਿੰਘ ਆਪਣੀ ਫਸਲ ਸੰਭਾਲਣ ਲਈ ਦਰਿਆ ਬਿਆਸ ਦੇ ਬੰਨ੍ਹ ’ਤੇ ਕਾਹਲੀ ਵਿਚ ਟਰੈਕਟਰ ਟਰਾਲੀ ਲੈ ਕੇ ਲੇਬਰ ਲੈਣ ਆ ਰਿਹਾ ਸੀ ਕਿ ਪਿੰਡ ਪੱਸਣ ਕਦੀਮ ਨਜ਼ਦੀਕ ਅਚਾਨਕ ਹਾਦਸਾ ਵਾਪਰ ਗਿਆ ਤੇ ਟਰੈਕਟਰ ਪਲਟਣ ਕਾਰਨ ਹੇਠਾਂ ਆ ਕੇ ਉਸ ਦੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- NEET ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, ਮੁਲਜ਼ਮਾਂ ਨੇ ਕਬੂਲੀ 'ਵਿਚੋਲਿਆਂ' ਨੂੰ 30-30 ਲੱਖ ਰੁਪਏ ਦੇਣ ਦੀ ਗੱਲ
ਉਨ੍ਹਾਂ ਦੱਸਿਆ ਕਿ ਦਰਿਆ ਬਿਆਸ ਵਿਚ ਡੈਮ ਤੋਂ ਪਾਣੀ ਛੱਡਿਆ ਗਿਆ ਹੈ, ਜਿਸ ਸਬੰਧੀ ਮੀਡੀਆ ਵਿਚ ਲਗਾਤਾਰ ਵਧਾ-ਚੜ੍ਹਾ ਕੇ ਆ ਰਹੀਆਂ ਖਬਰਾਂ ਕਾਰਨ ਕਿਸਾਨਾਂ ਵਿਚ ਹਫੜਾ-ਦਫੜੀ ਮਚੀ ਹੋਈ ਹੈ।
ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਤੇ ਗਏ ਨੌਜਵਾਨ ਦੀ ਆਕਸੀਜਨ ਦੀ ਘਾਟ ਕਾਰਨ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e