ਨਸ਼ੇ ''ਚ ਟੱਲੀ ਕਾਰ ਡਰਾਈਵਰ ਨੇ 2 ਮੋਟਰਸਾਈਕਲਾਂ ਨੂੰ ਮਾਰੀ ਟੱਕਰ, 3 ਵਿਅਕਤੀ ਜ਼ਖਮੀ
Wednesday, Dec 06, 2017 - 05:37 PM (IST)

ਧਨੌਲਾ (ਰਵਿੰਦਰ) – ਨਸ਼ੇ 'ਚ ਟੱਲੀ ਪੁਲਸ ਅਫਸਰ ਦੇ ਪੁੱਤ ਨੇ ਤੇਜ਼ ਰਫਤਾਰ ਕਾਰ ਨਾਲ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 3 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਵਾਸੀ ਹਰੀਗੜ੍ਹ ਆਪਣੀ ਪਤਨੀ ਮਨਦੀਪ ਕੌਰ ਨਾਲ ਆਪਣੇ ਬੱਚੇ ਨੂੰ ਦਵਾਈ ਦਿਵਾਉਣ ਲਈ ਧਨੌਲਾ ਵੱਲ ਜਾ ਰਿਹਾ ਸੀ। ਜਦੋਂ ਉਹ ਡਰੀਮ ਸਿਟੀ ਕਾਲੋਨੀ ਨੇੜੇ ਪੁੱਜਿਆ ਤਾਂ ਇਕ ਪੁਲਸ ਅਫਸਰ ਦੇ ਪੁੱਤ ਨੇ ਆਪਣੀ ਤੇਜ਼ ਰਫਤਾਰ ਕਾਰ ਨਾਲ ਪਿੱਛਿਓਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਪਤੀ-ਪਤਨੀ ਜ਼ਖਮੀ ਹੋ ਗਏ। ਉਸ ਤੋਂ ਬਾਅਦ ਕਾਰ ਡਰਾਈਵਰ ਨੇ ਥੋੜ੍ਹੀ ਅੱਗੇ ਆ ਕੇ ਡਾਕਖਾਨਾ ਰੋਡ ਦੇ ਨੇੜੇ ਮੋਟਰਸਾਈਕਲ 'ਤੇ ਸਵਾਰ ਬੂਟਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕੋਠੇ ਅਕਾਲਗੜ੍ਹ, ਜੋ ਆਪਣੇ ਪਿਤਾ ਨੂੰ ਡਾਕਟਰ ਕੋਲ ਲੈ ਕੇ ਜਾ ਰਿਹਾ ਸੀ, ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ, ਜਿਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ। ਓਧਰ, ਪੁਲਸ ਦੇ ਪੱਖਪਾਤੀ ਰਵੱਈਏ ਤਂੋ ਖਫਾ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜ਼ਖਮੀਆਂ ਨੂੰ ਸਾਂਭਣ ਦੀ ਬਜਾਏ ਪੁਲਸ ਕਾਰ ਚਾਲਕ ਦੀ ਮਦਦ ਕਰ ਰਹੀ ਹੈ। ਜਦੋਂਕਿ ਉਸ ਨੇ ਨਸ਼ਾ ਕੀਤਾ ਹੋਇਆ ਸੀ। ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ ਸੀ।