ਮਾਲ ਗੱਡੀ ਹੇਠ ਆਉਣ ਨਾਲ ਦੋਵੇਂ ਲੱਤਾਂ ਕੱਟੀਆਂ

11/18/2017 2:18:42 AM

ਬਠਿੰਡਾ(ਸੁਖਵਿੰਦਰ)-ਮਾਲ ਗੱਡੀ ਹੇਠ ਆਉਣ ਨਾਲ ਇਕ ਵਿਅਕਤੀ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੱਟੀਆਂ ਗਈਆਂ। ਜਾਣਕਾਰੀ ਅਨੁਸਾਰ ਬੀਤੀ ਰਾਤ ਊਧਮ ਸਿੰਘ ਨਗਰ ਰੇਲਵੇ ਫਾਟਕ ਨਜ਼ਦੀਕ ਇਕ ਵਿਅਕਤੀ ਲਾਈਨ ਪਾਰ ਕਰਦੇ ਸਮੇਂ ਮਾਲ ਗੱਡੀ ਦੀ ਲਪੇਟ ਵਿਚ ਆ ਗਿਆ। ਹਾਦਸੇ ਦੌਰਾਨ ਉਕਤ ਵਿਅਕਤੀ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੱਟੀਆਂ ਗਈਆਂ ਅਤੇ ਮਾਸ ਦੂਰ ਤੱਕ ਖਿੱਲਰ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਹਰਬੰਸ ਸਿੰਘ ਅਤੇ ਸੰਦੀਪ ਗਿੱਲ ਮੌਕੇ 'ਤੇ ਪਹੁੰਚੇ ਅਤੇ ਗੰਭੀਰ ਹਾਲਤ ਵਿਚ ਉਸ ਵਿਅਕਤੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਕਿ ਉਸ ਦੀ ਹਾਲਤ ਗੰਭੀਰ ਵੇਖਦਿਆਂ ਦੋਵੇਂ ਲੱਤਾਂ ਨੂੰ ਕੱਟ ਦਿੱਤਾ ਗਿਆ। ਇਲਾਜ ਦੌਰਾਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਉਕਤ ਵਿਅਕਤੀ ਦੀ ਪਛਾਣ ਜਗੀਰ ਸਿੰਘ (30) ਵਾਸੀ ਕਿਲੀ ਵਜੋਂ ਹੋਈ। ਸੰਸਥਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਉਕਤ ਵਿਅਕਤੀ ਇਕੱਲਾ ਹੀ ਰਹਿੰਦਾ ਸੀ ਅਤੇ ਕਬਾੜ ਦਾ ਕੰਮ ਕਰਦਾ ਸੀ। ਫਿਲਹਾਲ ਸੰਸਥਾ ਵਲੋਂ ਉਕਤ ਵਿਅਕਤੀ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।


Related News