ਰੇਲ ਗੱਡੀ ਹੇਠਾਂ ਆਉਣ ਨਾਲ ਬਜ਼ੁਰਗ ਔਰਤ ਦੀ ਮੌਤ

11/04/2017 6:13:28 AM

ਗੁਰਾਇਆ(ਮੁਨੀਸ਼)-ਜੀ. ਆਰ. ਪੀ. ਗੁਰਾਇਆ ਦੇ ਚੌਕੀ ਇੰਚਾਰਜ ਮਦਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਰਗੂੰਦੀ ਦੇ ਪੋਲਟਰੀ ਫਾਰਮ ਦੇ ਸਾਹਮਣੇ ਲਾਈਨਾਂ ਵਿਚਕਾਰ ਮਾਲ ਗੱਡੀ ਅਪ ਸਾਈਡ 'ਤੇ ਜਾ ਰਹੀ ਮਾਲ ਗੱਡੀ ਦੀ ਚਪੇਟ ਵਿਚ ਆਉਣ ਨਾਲ ਇਕ 75-80 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਿਸ ਦੀ ਸ਼ਨਾਖ਼ਤ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਫਿਲੌਰ ਵਿਖੇ 72 ਘੰਟਿਆਂ ਲਈ ਸ਼ਨਾਖਤ ਵਜੋਂ ਰੱਖ ਦਿੱਤਾ।


Related News