ਜਲੰਧਰ ਵਿਖੇ ਰੇਲਗੱਡੀ ਹੇਠਾਂ ਆਉਣ ਨਾਲ ਸਾਧੂ ਦੀ ਮੌਤ

Saturday, May 18, 2024 - 11:12 AM (IST)

ਜਲੰਧਰ ਵਿਖੇ ਰੇਲਗੱਡੀ ਹੇਠਾਂ ਆਉਣ ਨਾਲ ਸਾਧੂ ਦੀ ਮੌਤ

ਜਲੰਧਰ (ਪੁਨੀਤ) - ਪਲੇਟਫਾਰਮ ਨੰ. 5 ’ਤੇ ਰੇਲਗੱਡੀ ਦੇ ਥੱਲੇ ਆਉਣ ਨਾਲ ਇਕ ਸਾਧੂ ਦੀ ਮੌਤ ਹੋ ਗਈ ਪਰ ਕੋਈ ਪਛਾਣ-ਪੱਤਰ ਨਾ ਮਿਲਣ ਕਾਰਨ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਸ਼ਾਮ 5.30 ਵਜੇ ਦੇ ਕਰੀਬ ਪਲੇਟਫਾਰਮ ਨੰ. 5 ਦੇ ਨੇੜੇ ਕੁਝ ਲੋਕ ਲੰਘ ਰਹੇ ਸਨ ਜਦੋਂ ਉਨ੍ਹਾਂ ਨੇ ਟਰੈਕ 'ਤੇ ਸਾਧੂ ਕਿਸਮ ਦੇ ਵਿਅਕਤੀ ਦੀ ਲਾਸ਼ ਪਈ ਵੇਖੀ। ਇਸ ’ਤੇ ਲੋਕਾਂ ਨੇ ਸਟੇਸ਼ਨ ਮਾਸਟਰ ਅਤੇ ਜੀ. ਆਰ. ਪੀ. ਥਾਣੇ ਨੂੰ ਸੂਚਨਾ ਦਿੱਤੀ। ਵਿਅਕਤੀ ਦੀ ਉਮਰ 65-70 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਕਤ ਬਜ਼ੁਰਗ ਦੀ ਪਛਾਣ ਨਹੀਂ ਹੋ ਸਕੀ ਹੈ। ਜੀ. ਆਰ. ਪੀ. ਥਾਣਾ ਸਦਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।
 

ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਿਆਂ 'ਚ ਜਾਣ ਦੀ ਲੋੜ ਨਹੀਂ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News