ਤੇਜ਼ ਰਫਤਾਰ ਕਾਰ ਚਾਲਕ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, ਮੌਤ

Wednesday, Oct 04, 2017 - 05:41 PM (IST)

ਤੇਜ਼ ਰਫਤਾਰ ਕਾਰ ਚਾਲਕ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, ਮੌਤ


ਸੰਗਰੂਰ(ਵਿਵੇਕ ਸਿੰਧਵਾਨੀ,ਰਵੀ) - ਇਕ ਤੇਜ਼ ਰਫਤਾਰੀ ਕਾਰ ਵਲੋਂ ਮੋਟਰਸਾਇਕਲ ਨੂੰ ਪਿੱਛੇ ਤੋਂ ਫੇਟ ਮਾਰਨ ਮਗਰੋਂ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਜਾਣ 'ਤੇ ਥਾਣਾ ਸਦਰ ਸੰਗਰੂਰ ਵਿਖੇ ਇਕ ਨੰਬਰੀ ਕਾਰ ਦੇ ਨਾਮਲੂਮ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਸੂਚਨਾ ਮਿਲੀ ਹੈ। ਮੁਦਈ ਮ੍ਰਿਤਕ ਦੇ ਚਾਚਾ ਨਾਜਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਰਾਮਦਾਸੀਆ ਪੱਤੀ ਬਲਿਆਲ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਮੇਰਾ ਭਤੀਜਾ ਪਵਿੱਤਰ ਸਿੰਘ ਬਾਹੱਦ ਪਿੰਡ ਘਾਂਬਦਾਂ ਨੇੜੇ ਆਈ. ਏ. ਐਲ. ਫੈਕਟਰੀ ਦੇ ਕੱਟ ਕੋਲ ਆਪਣੇ ਮੋਟਰਸਾਇਕਲ 'ਤੇ ਪਹੁੰਚਿਆ ਤਾਂ ਇਕ ਨੰਬਰੀ ਕਾਰ ਦੇ ਨਾਮਲੂਮ ਡਰਾਈਵਰ ਨੇ ਕਾਰ ਲਾਹਪ੍ਰਵਾਹੀ ਅਤੇ ਤੇਜ਼ ਰਫਤਾਰ ਨਾਲ ਬਿਨਾਂ ਹਾਰਟ ਮਾਰਨ ਮੇਰੇ ਭਤੀਜੇ ਪਵਿੱਤਰ ਸਿੰਘ ਦੇ ਮੋਟਰਸਾਇਕਲ 'ਚ ਮਾਰ ਦਿੱਤੀ, ਜਿਸ ਕਾਰਨ ਮੇਰੇ ਭਤੀਜੇ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਇਕ ਨੰਬਰੀ ਕਾਰ ਦੇ ਨਾਮਲੂਮ ਕਾਰ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


Related News