ਦਸੂਹਾ ਨੈਸ਼ਨਲ ਹਾਈਵੇਅ ''ਤੇ ਵਾਪਰਿਆ ਦਰਦਨਾਕ ਹਾਦਸਾ, ਖੰਨਾ ਦੇ ਟਰੈਕਟਰ ਚਾਲਕ ਦੀ ਮੌਤ

Wednesday, May 13, 2026 - 07:30 AM (IST)

ਦਸੂਹਾ ਨੈਸ਼ਨਲ ਹਾਈਵੇਅ ''ਤੇ ਵਾਪਰਿਆ ਦਰਦਨਾਕ ਹਾਦਸਾ, ਖੰਨਾ ਦੇ ਟਰੈਕਟਰ ਚਾਲਕ ਦੀ ਮੌਤ

ਦਸੂਹਾ (ਝਾਵਰ) : ਰਾਸ਼ਟਰੀ ਰਾਜਮਾਰਗ ਦਸੂਹਾ ਦੇ ਪਿੰਡ ਝਿੰਗੜ ਖੁਰਦ ਨੇੜੇ ਇਕ ਟਰੱਕ ਅਤੇ ਟਰੈਕਟਰ-ਟਰਾਲੀ ਦੀ ਟੱਕਰ ’ਚ ਟਰੈਕਟਰ ਡਰਾਈਵਰ ਦੀ ਮੋਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਦਸੂਹਾ ਦੇ ਏ. ਐੱਸ. ਆਈ. ਮਹਿੰਦਰ ਸਿੰਘ, ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਏ. ਐੱਸ. ਆਈ. ਤਿਲਕਰਾਜ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਜੇ. ਸੀ. ਬੀ. ਦੀ ਮਦਦ ਨਾਲ ਸੜਕ ਨੂੰ ਸਾਫ਼ ਕਰ ਕੇ ਆਵਾਜਾਈ ਬਹਾਲ ਕੀਤੀ।

ਇਹ ਵੀ ਪੜ੍ਹੋ : ਖਾਤਾਧਾਰਕਾਂ ਨੂੰ ਵੱਡਾ ਝਟਕਾ! RBI ਨੇ ਇਸ ਬੈਂਕ ਦਾ ਲਾਇਸੈਂਸ ਕਰ'ਤਾ ਰੱਦ, ਜਾਣੋ ਕਾਰਨ 

ਉਨ੍ਹਾਂ ਦੱਸਿਆ ਕਿ ਟਰੈਕਟਰ-ਟਰਾਲੀ ਡਰਾਈਵਰ, ਜਿਸ ਦੀ ਪਛਾਣ ਤਾਰੀ ਪੁੱਤਰ ਸੰਤ ਸਿੰਘ ਵਾਸੀ ਖੰਨਾ ਵਜੋਂ ਹੋਈ ਹੈ, ਦੀ ਹਾਦਸੇ ’ਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ ਅਤੇ ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਥਾਣਾ ਦਸੂਹਾ ਵਿਖੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਦਸੇ ’ਚ ਜਾਨ ਗਵਾਉਣ ਵਾਲੇ ਟਰੈਕਟਰ ਡਰਾਈਵਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦਸੂਹਾ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News