ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, 22 ਸਾਲਾ ਨੌਜਵਾਨ ਪੁੱਤ ਦੀ ਮੌਤ
Wednesday, Jun 19, 2024 - 05:33 PM (IST)
 
            
            ਫਿਰੋਜ਼ਪੁਰ (ਕੁਮਾਰ, ਵਾਹੀ) : ਫਿਰੋਜ਼ਪੁਰ ਦੇ ਪਿੰਡ ਲਹਿਰਾ ਬੇਟ ਵਿਚ ਇਕ ਬੋਲੈਰੋ ਪਿਕਅੱਪ ਗੱਡੀ ਵੱਲੋਂ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ 22 ਮੋਟਰਸਾਈਕਲ ਚਾਲਕ ਨੂੰ ਦਰੜ ਕੇ ਮਾਰ ਦਿੱਤਾ ਅਤੇ ਇਸ ਹਾਦਸੇ ਨੂੰ ਲੈ ਕੇ ਥਾਣਾ ਮਖੂ ਦੀ ਪੁਲਸ ਨੇ ਬੋਲੈਰੋ ਪਿਕਅੱਪ ਗੱਡੀ ਨੰਬਰ ਪੀ.ਬੀ.10ਬੀ.ਆਰ.5939 ਦੇ ਅਣਪਛਾਤੇ ਚਾਲਕ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਮਖੂ ਦੇ ਏ.ਐੱਸ.ਆਈ ਬਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈ ਮੰਗਾ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਧਰਮਕੋਟ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਦਾ ਲੜਕਾ ਅਮਨਦੀਪ ਸਿੰਘ (22) ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਧਰਮਕੋਟ ਤੋਂ ਆਪਣੇ ਮਾਸੜ ਮੁਨਸ਼ੀ ਸਿੰਘ ਨੂੰ ਮਿਲਣ ਲਈ ਪਿੰਡ ਸੂਦਾਂ ਵੱਲ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਪਿੰਡ ਲਹਿਰਾ ਬੇਟ ਨੇੜੇ ਪਹੁੰਚਿਆ ਤਾਂ ਇਕ ਤੇਜ਼ ਰਫਤਾਰ ਅਤੇ ਲਾਪਰਵਾਹੀ ਦੇ ਨਾਲ ਜਾ ਰਹੀ ਪਿਕਅੱਪ ਗੱਡੀ ਨੇ ਉਸ ਨੂੰ ਦਰੜ ਦਿੱਤਾ। ਇਸ ਹਾਦਸੇ ਨੂੰ ਲੈ ਕੇ ਪੁਲਸ ਵੱਲੋਂ ਅਣਪਛਾਤੇ ਡਰਾਈਵਰ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            