ਭਿਆਨਕ ਹਾਦਸੇ ''ਚ ਦੋ ਨੌਜਵਾਨਾਂ ਦੀ ਮੌਤ

12/31/2018 5:40:04 PM

ਅਬੋਹਰ (ਰਹੇਜਾ) : ਫਾਜ਼ਿਲਕਾ ਰੋਡ ਵਿਖੇ ਪਿੰਡ ਬਨਵਾਲਾ ਹਨੁਵੰਤਾ ਦੇ ਕੋਲ ਮੋਟਰਸਾਇਕਲ ਅਤੇ ਟਰਾਲੇ ਵਿਚ ਹੋਈ ਜ਼ੋਰਦਾਰ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਬੱਲੂਆਨਾ ਵਾਸੀ ਇੰਦਰ ਪੁੱਤਰ ਗੁਰਦਿਆਲ ਆਪਣੇ ਸਾਥੀ ਰਾਜੂ ਨਾਲ ਮੋਟਰਸਾਕਿਲ 'ਤੇ ਸਵਾਰ ਹੋਕੇ ਫਾਜ਼ਿਲਕਾ ਜਾ ਰਿਹਾ ਸੀ, ਜਦੋਂ ਉਹ ਪਿੰਡ ਬੰਨਵਾਲਾ ਹਨੂੰਵੰਤਾ ਦੇ ਨੇੜੇ ਪੁੱਜੇ ਤਾਂ ਇਕ ਟਰਾਲਾ ਚਾਲਕ ਨੇ ਟੱਕਰ ਮਾਰ ਦਿੱਤੀ। 
ਇਸ ਟੱਕਰ ਵਿਚ ਜਿੱਥੇ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਹੀ ਦੂਜੇ ਨੂੰ ਇਲਾਜ ਲਈ ਜਦ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਾਇਆ ਤਾਂ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਇਸ ਸੰਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News