ਸੜਕ ਹਾਦਸੇ ’ਚ ਵਿਦਿਆਰਥੀ ਦੀ ਮੌਤ, ਦੋਸਤ ਗੰਭੀਰ ਜ਼ਖਮੀ

Friday, Dec 06, 2024 - 01:20 PM (IST)

ਸੜਕ ਹਾਦਸੇ ’ਚ ਵਿਦਿਆਰਥੀ ਦੀ ਮੌਤ, ਦੋਸਤ ਗੰਭੀਰ ਜ਼ਖਮੀ

ਤਲਵੰਡੀ ਭਾਈ (ਗੁਲਾਟੀ) : ਬੀਤੀ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ ’ਚ ਤਲਵੰਡੀ ਭਾਈ ਦੇ ਐੱਸ. ਐੱਸ. ਬੀ. ਆਰ. ਡੀ. ਏ. ਵੀ. ਪਬਲਿਕ ਸਕੂਲ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਉਸਦਾ ਦੂਸਰਾ ਦੋਸਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਬਿਕਰਮਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਗੋਗੋਆਣੀ ਆਪਣੇ ਕਲਾਸਮੇਟ ਗੁਰਕਮਲ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਜ਼ੀਰਾ ਤੋਂ ਵਾਪਸ ਆਪਣੇ ਪਿੰਡ ਪਰਤ ਰਿਹਾ ਸੀ ਕਿ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਬਿਕਰਮਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਗੁਰਕਮਲ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਲੁਧਿਆਣਾ ਵਿਖੇ ਲਿਜਾਇਆ ਗਿਆ।

ਇਸ ਹਾਦਸੇ ਦੀ ਖ਼ਬਰ ਸਕੂਲ ’ਚ ਪੁੱਜਣ ’ਤੇ ਸਕੂਲ ਵਿਚ ਗਮਗੀਨ ਮਾਹੌਲ ਬਣ ਗਿਆ। ਸਕੂਲ ਸਟਾਫ ਨੇ ਦੱਸਿਆ ਕਿ ਬਿਕਰਮਦੀਪ ਸਿੰਘ +2 ਕਾਮਰਸ ਗਰੁੱਪ ਦਾ ਹੋਣਹਾਰ ਬੱਚਾ ਸੀ। ਸਮੂਹ ਸਟਾਫ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਰੱਬ ਨੇ ਬਹੁਤ ਵੱਡਾ ਕਹਿਰ ਕਮਾਇਆ ਹੈ।


author

Gurminder Singh

Content Editor

Related News