ਭਿਆਨਕ ਹਾਦਸੇ ''ਚ ਪਤੀ ਦੀ ਪੌਤ ਪਤਨੀ ਜ਼ਖਮੀ

Friday, Mar 01, 2019 - 06:24 PM (IST)

ਭਿਆਨਕ ਹਾਦਸੇ ''ਚ ਪਤੀ ਦੀ ਪੌਤ ਪਤਨੀ ਜ਼ਖਮੀ

ਫਿਰੋਜ਼ਪੁਰ (ਮਲਹੋਤਰਾ) : ਪਿੰਡ ਤੂਤ ਦੇ ਕੋਲ ਦੋ ਮੋਟਰਸਾਈਕਲਾਂ ਵਿਚਾਲੇ ਹੋਈ ਸਿੱਧੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਜ਼ਖਮੀ ਹੋ ਗਈ। ਹਾਦਸਾ ਬੁੱਧਵਾਰ ਸਵੇਰੇ ਪਿੰਡ ਤੂਤ ਦੇ ਕੋਲ ਹੋਇਆ। ਥਾਣਾ ਕੁੱਲਗੜੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਤਵਿੰਦਰ ਸਿੰਘ ਪਿੰਡ ਤੂਤ ਨੇ ਦੱਸਿਆ ਕਿ ਉਸਦਾ ਤਾਇਆ ਸੁਖਮੰਦਰ ਸਿੰਘ ਤੇ ਤਾਈ ਨਸੀਬ ਕੌਰ ਮੋਟਰਸਾਈਕਲ 'ਤੇ ਘਰੋਂ ਨਿਕਲੇ ਤਾਂ ਪਿੰਡ ਤੋਂ ਬਾਹਰ ਹੀ ਦੂਜੇ ਪਾਸਿਓਂ ਤੇਜ਼ ਰਫਤਾਰ ਨਾਲ ਮੋਟਰਸਾਈਕਲ ਲੈ ਕੇ ਆ ਰਹੇ ਜਗਦੇਵ ਸਿੰਘ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। 
ਹਾਦਸੇ ਵਿਚ ਦੋਹੇਂ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਸੁਖਮੰਦਰ ਸਿੰਘ ਦੀ ਮੌਤ ਹੋ ਗਈ। ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਾਈਕ ਚਾਲਕ ਜਗਦੇਵ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਅਮਲ 'ਚ ਲਿਆਉਂਦੀ ਜਾ ਰਹੀ ਹੈ।


author

Gurminder Singh

Content Editor

Related News