ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 7 ਲੱਖ 15 ਹਜ਼ਾਰ ਰੁਪਏ ਠੱਗੇ

Wednesday, Sep 06, 2023 - 06:53 PM (IST)

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 7 ਲੱਖ 15 ਹਜ਼ਾਰ ਰੁਪਏ ਠੱਗੇ

ਦੇਵੀਗੜ੍ਹ (ਨੌਗਾਵਾਂ) : ਇੱਕ ਟ੍ਰੈਵਲ ਏਜੰਟ ਵੱਲੋਂ ਇਕ ਵਿਅਕਤੀ ਨਾਲ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 7 ਲੱਖ 15 ਹਜ਼ਾਰ ਰੁਪੲਏ ਠੱਗਣ ਦਾ ਪਤਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡਰੌਲੀ ਦੇ ਸੰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਹਰਬੰਸ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜਗਜੀਤ ਕਾਲੋਨੀ ਦੇਵੀਗੜ੍ਹ ਨੇ ਉਸ ਨੂੰ ਵਿਦੇਸ਼ ਭੇਜਣ ਲਈ 7.15 ਹਜ਼ਾਰ ਰੁਪਏ ਲਏ ਸਨ ਪਰ ਬਾਅਦ ਵਿਚ ਉਸ ਨੇ ਉਸ ਨੂੰ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਹਰਬੰਸ ਸਿੰਘ ਖ਼ਿਲਾਫ ਧਾਰਾ 406 ਅਤੇ 420 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Gurminder Singh

Content Editor

Related News