ਵਾਹਗਾ ਨਹੀਂ ਪਹੁੰਚੇ ਪਰ ਟਵੀਟ ਰਾਹੀਂ ਕੈਪਟਨ ਨੇ ਅਭਿਨੰਦਨ ਦਾ ਕੀਤਾ ਸਵਾਗਤ
Friday, Mar 01, 2019 - 06:58 PM (IST)
ਚੰਡੀਗੜ੍ਹ : ਪਾਕਿਸਤਾਨ ਵਲੋਂ ਰਿਹਾਅ ਕੀਤੇ ਗਏ ਵਿੰਗ ਕਮਾਂਡਰ ਅਭਿਨੰਦਨ ਦੇ ਵਾਹਗਾ ਬਾਰਡਰ 'ਤੇ ਪੁੱਜਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਕੈਪਟਨ ਨੇ ਟਵੀਟ ਕਰਕੇ ਅਭਿਨੰਦਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇਸ ਜਾਂਬਾਜ਼ ਜਵਾਨ ਨੂੰ ਮਿਲ ਕੇ ਸਵਾਗਤ ਕਰਨਾ ਚਾਹੁੰਦੇ ਸਨ ਪਰ ਪ੍ਰੋਟੋਕੋਲ ਵਿਚ ਅੜਿੱਕਾ ਆਉਣ ਕਾਰਨ ਉਹ ਵਾਹਗਾ ਸਰਹੱਦ 'ਤੇ ਨਹੀਂ ਜਾ ਸਕੇ ਪਰ ਉਹ ਬਹੁਤ ਜਲਦ ਅਭਿਨੰਦਨ ਨਾਲ ਮਿਲ ਕੇ ਉਨ੍ਹਾਂ ਦਾ ਸਵਾਗਤ ਕਰਨਗੇ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿੰਗ ਕਮਾਂਡਰ ਅਭਿਨੰਦਨ ਦੀ ਵਤਨ ਵਾਪਤੀ 'ਤੇ ਖੁਦ ਸਵਾਗਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਟਵੀਟ ਕਰਕੇ ਇਜਾਜ਼ਤ ਮੰਗੀ ਸੀ ਪਰ ਪ੍ਰੋਟੋਕੋਲ ਦੇ ਨਿਯਮਾਂ ਕਾਰਨ ਉਹ ਅਭਿਨੰਦਨ ਨੂੰ ਮਿਲਣ ਨਾ ਜਾ ਸਕੇ।