ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ
Wednesday, Sep 02, 2026 - 03:33 PM (IST)
ਚੰਡੀਗੜ੍ਹ (ਮਨਪ੍ਰੀਤ) : ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਪ੍ਰਸ਼ਾਸਨ ਨੇ ਆਨਲਾਈਨ ਬਿਲਡਿੰਗ ਪਲਾਨ (ਇਮਾਰਤੀ ਨਕਸ਼ੇ) ਅਪਰੂਵਲ ਸਿਸਟਮ ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਹੈ। ਅਪ੍ਰੈਲ 2022 ’ਚ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਦਾ ਹੁਣ ਵਿਆਪਕ ਪੱਧਰ ’ਤੇ ਵਿਸਥਾਰ ਕਰਦਿਆਂ ਇਸ ’ਚ ਰਿਹਾਇਸ਼ੀ, ਵਪਾਰਕ ਤੇ ਉਦਯੋਗਿਕ ਪਲਾਟਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਡਿਜੀਟਲ ਸਿਸਟਮ ਦਾ ਮੁੱਖ ਮਕਸਦ ਇਮਾਰਤੀ ਨਕਸ਼ੇ ਮਨਜ਼ੂਰ ਕਰਵਾਉਣ ਦੀ ਪ੍ਰਕਿਰਿਆ ਨੂੰ ਤੇਜ਼, ਪਾਰਦਰਸ਼ੀ ਤੇ ਜਵਾਬਦੇਹ ਬਣਾਉਣਾ ਹੈ। ਇਸ ਨਾਲ ਲੋਕਾਂ ਨੂੰ ਨਕਸ਼ੇ ਪਾਸ ਕਰਵਾਉਣ ਲਈ ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਕਦਮ ਵਪਾਰਕ ਸੁਗਮਤਾ ਦੇ ਨਾਲ-ਨਾਲ ਡਿਜੀਟਲ ਗਵਰਨੈਂਸ ਨੂੰ ਵੀ ਹੁਲਾਰਾ ਦੇਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੇ DA ਬਾਰੇ ਨਵੀਂ ਅਪਡੇਟ, ਸੁਪਰੀਮ ਕੋਰਟ ਪੁੱਜਿਆ ਮਾਮਲਾ, ਕਲਰਕ ਤੋਂ ਕਾਂਸਟੇਬਲ ਤੱਕ...
ਆਰਕੀਟੈਕਟਾਂ ਨੂੰ ਸੈਲਫ-ਸਰਟੀਫਿਕੇਸ਼ਨ ਦੀ ਸਹੂਲਤ
ਨਵੇਂ ਸਿਸਟਮ ਤਹਿਤ ਕੌਂਸਲ ਆਫ਼ ਆਰਕੀਟੈਕਚਰ (ਸੀ. ਓ. ਏ.) ਕੋਲ ਰਜਿਸਟਰਡ ਯੋਗ ਆਰਕੀਟੈਕਟਾਂ ਨੂੰ ਸੈਲਫ-ਸਰਟੀਫਿਕੇਸ਼ਨ ਸਕੀਮ ਤਹਿਤ ਇਮਾਰਤੀ ਨਕਸ਼ੇ ਆਨਲਾਈਨ ਜਮ੍ਹਾਂ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ। ਇਸ ਨਾਲ ਨਕਸ਼ਿਆਂ ਦੀ ਮਨਜ਼ੂਰੀ ਲਈ ਲੱਗਣ ਵਾਲਾ ਸਮਾਂ ਘਟੇਗਾ ਅਤੇ ਨਿਰਧਾਰਤ ਸਮਾਂ-ਸੀਮਾ ਅੰਦਰ ਪ੍ਰਕਿਰਿਆ ਪੂਰੀ ਕਰਨ ’ਚ ਮਦਦ ਮਿਲੇਗੀ। ਨਾਲ ਹੀ ਬਿਨੈਕਾਰਾਂ ਨੂੰ ਅਰਜ਼ੀ ਦੀ ਸਥਿਤੀ ਬਾਰੇ ਆਟੋਮੈਟਿਕ ਐੱਸ. ਐੱਮ. ਐੱਸ. ਤੇ ਈਮੇਲ ਅਲਰਟ ਵੀ ਮਿਲਣਗੇ। ਦਸਤਾਵੇਜ਼ਾਂ ਦੀ ਜਾਂਚ, ਫ਼ੀਸ ਦੀ ਗਣਨਾ, ਤਕਨੀਕੀ ਐੱਨ. ਓ. ਸੀ. ਤੋਂ ਲੈ ਕੇ ਅੰਤਿਮ ਮਨਜ਼ੂਰੀ ਤੱਕ ਹਰ ਪੜਾਅ ਦੀ ਜਾਣਕਾਰੀ ਰੀਅਲ-ਟਾਈਮ ’ਚ ਉਪਲੱਬਧ ਹੋਵੇਗੀ।
ਇਹ ਵੀ ਪੜ੍ਹੋ : ਸ਼ਿਮਲਾ ਜਾਣ ਵਾਲਿਆਂ ਲਈ ਵੱਡਾ ਅਲਰਟ, 11 ਸਤੰਬਰ ਤੱਕ ਟਰੇਨਾਂ ਰੱਦ, ਰਿਫੰਡ ਨੂੰ ਲੈ ਕੇ ਰੇਲਵੇ ਨੇ...
ਅਧਿਕਾਰੀਆਂ ਦੀ ਜਵਾਬਦੇਹੀ ਵੀ ਹੋਵੇਗੀ ਤੈਅ
ਪ੍ਰਸ਼ਾਸਨ ਨੇ ਅਧਿਕਾਰੀਆਂ ਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੀ ਜਵਾਬਦੇਹੀ ਤੈਅ ਕਰਨ ਲਈ ਰੀਅਲ-ਟਾਈਮ ਪ੍ਰਸ਼ਾਸਨਿਕ ਡੈਸ਼ਬੋਰਡ ਵੀ ਤਿਆਰ ਕੀਤਾ ਹੈ। ਇਸ ਰਾਹੀਂ ਕਿਸੇ ਵੀ ਪੜਾਅ ’ਤੇ ਪੈਂਡਿੰਗ ਪਏ ਮਾਮਲਿਆਂ ਦੀ ਜਾਣਕਾਰੀ ਤੁਰੰਤ ਮਿਲ ਸਕੇਗੀ। ਇਸ ਨਾਲ ਸਿਟੀਜ਼ਨ ਚਾਰਟਰ ਤਹਿਤ ਤੈਅ ਸਮਾਂ-ਸੀਮਾ ਦੀ ਪਾਲਣਾ ਯਕੀਨੀ ਬਣਾਉਣ ਤੇ ਬੇਲੋੜੀ ਦੇਰੀ ਨੂੰ ਘਟਾਉਣ ’ਚ ਮਦਦ ਮਿਲੇਗੀ। ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ ਨਾਲ ਇਮਾਰਤੀ ਨਕਸ਼ੇ ਪਾਸ ਕਰਵਾਉਣ ਦੀ ਪ੍ਰਕਿਰਿਆ ਵਧੇਰੇ ਤੇਜ਼, ਸਰਲ ਤੇ ਪਾਰਦਰਸ਼ੀ ਹੋਵੇਗੀ। ਆਰਕੀਟੈਕਟਾਂ ਲਈ ਸੈਲਫ-ਸਰਟੀਫਿਕੇਸ਼ਨ, ਸਮੇਂ ਸਿਰ ਐੱਸ. ਐੱਮ. ਐੱਸ. ਅਤੇ ਈਮੇਲ ਸੂਚਨਾ ਤੇ ਰੀਅਲ-ਟਾਈਮ ਮਾਨੀਟਰਿੰਗ ਡੈਸ਼ਬੋਰਡ ਵਰਗੀਆਂ ਸਹੂਲਤਾਂ ਨਾਲ ਦੇਰੀ ਘਟਾਉਣ ’ਚ ਮਦਦ ਮਿਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
