ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ, ਤਹਿਬਾਜ਼ਾਰੀ ਵਿਭਾਗ ਦਾ ਕੋਈ ਕੰਟਰੋਲ ਨਹੀਂ
Friday, Sep 04, 2026 - 08:17 AM (IST)
ਜਲੰਧਰ (ਖੁਰਾਣਾ) : ਸੋਸ਼ਲ ਐਕਟੀਵਿਸਟ ਦਰਸ਼ਨ ਸਿੰਘ ਆਹੂਜਾ, ਪ੍ਰੋ. ਐੱਮ. ਪੀ. ਸਿੰਘ (ਕੈਮਿਸਟਰੀ ਗੁਰੂ), ਲਾਲ ਸਿੰਘ ਅਤੇ ਮਨਜੀਤ ਿਸੰਘ ਨੇ ਅੱਜ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਕਪੂਰਥਲਾ ਚੌਕ ਤੋਂ ਰਾਜ ਨਗਰ ਮੋੜ ਤਕ ਸੜਕ ਦੇ ਦੋਵੇਂ ਪਾਸੇ ਹੋਏ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ। ਇਨ੍ਹਾਂ ਨਿਵਾਸੀਆਂ ਨੇ ਦੱਸਿਆ ਕਿ ਕਪੂਰਥਲਾ ਰੋਡ ਫੁੱਟਪਾਥ ’ਤੇ ਅਤੇ ਸੜਕ ਦੇ ਦੋਵੇਂ ਪਾਸੇ ਹਰ ਰੋਜ਼ ਨਵੀਆਂ-ਨਵੀਆਂ ਰੇਹੜੀਆਂ ਲੱਗ ਰਹੀਆਂ ਹਨ ਅਤੇ ਨਵੇਂ-ਨਵੇਂ ਢਾਬੇ ਖੁੱਲ੍ਹ ਰਹੇ ਹਨ, ਜਿਸ ਵੱਲ ਨਗਰ ਨਿਗਮ ਦਾ ਤਹਿਬਾਜ਼ਾਰੀ ਵਿਭਾਗ ਬਿਲਕੁਲ ਹੀ ਕੋਈ ਧਿਆਨ ਨਹੀਂ ਦੇ ਰਿਹਾ। ਅਜਿਹਾ ਲੱਗਦਾ ਹੈ ਕਿ ਜਿਵੇਂ ਸ਼ਹਿਰ ਤੋਂ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਦਾ ਕੰਟਰੋਲ ਹੀ ਖਤਮ ਹੋ ਗਿਆ ਹੈ।
ਇਹ ਵੀ ਪੜ੍ਹੋ : GDP ਅੰਕੜਿਆਂ ਨੂੰ ਲੈ ਕੇ ਜੈਰਾਮ ਰਮੇਸ਼ ਨੇ ਮੋਦੀ ਸਰਕਾਰ ਨੂੰ ਘੇਰਿਆ, ਮੰਗੇ 4 ਸਿੱਧੇ ਸਵਾਲਾਂ ਦੇ ਜਵਾਬ
ਮੰਗ-ਪੱਤਰ ਵਿਚ ਕਿਹਾ ਗਿਆ ਕਿ ਕਪੂਰਥਲਾ ਚੌਕ ਤੋਂ ਰਾਜ ਨਗਰ ਮੋੜ ਤਕ ਸੜਕ ਦੇ ਦੋਵੇਂ ਪਾਸੇ ਫਲ-ਫਰੂਟ ਵਿਕ੍ਰੇਤਾਵਾਂ ਦੇ ਕਬਜ਼ੇ ਕਾਰਨ ਸੜਕ ਦੀ ਚੌੜਾਈ ਘੱਟ ਹੋ ਗਈ ਹੈ ਅਤੇ ਸਾਰਾ ਦਿਨ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸ ਰਸਤੇ ’ਤੇ ਕਈ ਹਸਪਤਾਲ ਸਥਿਤ ਹਨ ਅਤੇ ਇਹ ਸੜਕ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਤੇ ਲੈਦਰ ਕੰਪਲੈਕਸ ਨੂੰ ਵੀ ਜਾਂਦੀ ਹੈ, ਜਿਸ ਕਾਰਨ ਇਥੇ ਵਾਹਨਾਂ ਦੀ ਆਵਾਜਾਈ ਕਾਫੀ ਵਧੇਰੇ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਹਰਦੇਵ ਨਗਰ ਵੱਲ ਨਹਿਰ ਦੀ ਪਟੜੀ ’ਤੇ ਹਾਲ ਹੀ ਵਿਚ ਲਾਈ ਗਈ ਫੈਂਸਿੰਗ ਨੂੰ ਕੁਝ ਲੋਕਾਂ ਨੇ ਤੋੜ ਦਿੱਤਾ ਹੈ। ਇਸ ਨਾਲ ਨਾ ਸਿਰਫ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ, ਸਗੋਂ ਮਛਿਆਰਿਆਂ ਨੇ ਪਟੜੀ ’ਤੇ ਕਬਜ਼ਾ ਕਰ ਲਿਆ ਹੈ, ਜਿਸ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।
ਇਹ ਵੀ ਪੜ੍ਹੋ : ਪੰਜਾਬ: ਸਕੂਲ ਤੋਂ ਛੁੱਟੀ ਮਗਰੋਂ ਪਰਤ ਰਹੀ ਵਿਦਿਆਰਥਣ ਨਾਲ ਵਾਪਰ ਗਈ ਅਣਹੋਣੀ!
ਮੰਗ-ਪੱਤਰ ਵਿਚ ਫੈਂਸਿੰਗ ਨੂੰ ਜਲਦ ਠੀਕ ਕਰਵਾਉਣ ਦੇ ਨਾਲ-ਨਾਲ ਇਸ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਵਾਲੇ ਜ਼ਿੰਮੇਵਾਰ ਲੋਕਾਂ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਨਾਲ ਹੀ ਫੁੱਟਪਾਥ ਤੋਂ ਮਛਿਆਰਿਆਂ ਨੂੰ ਹਟਵਾਉਣ ਦੀ ਵੀ ਮੰਗ ਰੱਖੀ ਗਈ। ਉਕਤ ਨਿਵਾਸੀਆਂ ਨੇ ਕਪੂਰਥਲਾ ਰੋਡ ਤੋਂ 120 ਫੁੱਟੀ ਰੋਡ ਵੱਲ ਜਾਣ ਵਾਲੇ ਰਸਤੇ ਦੇ ਮੋੜ ’ਤੇ ਟ੍ਰੈਫਿਕ ਲਾਈਟ ਲਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਥਾਨ ’ਤੇ ਸਾਰਾ ਦਿਨ ਭਾਰੀ ਟ੍ਰੈਫਿਕ ਰਹਿੰਦੀ ਹੈ ਅਤੇ ਵਾਰ-ਵਾਰ ਜਾਮ ਲੱਗਣ ਨਾਲ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
