ਵਿਵਾਦਾਂ ''ਚ ਘਿਰੇ ਛੋਟੇਪੁਰ ''ਤੇ ਇਕ ਹੋਰ ਖੁਲਾਸਾ

08/27/2016 6:34:54 PM

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਹੁਣ ਛੋਟੇਪੁਰ ਦੇ ਭੇਦ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਅੰਮ੍ਰਿਤਸਰ ਵਿਖੇ ਅਕਾਲੀ ਦਲ ਦੇ ਸਾਬਕਾ ਆਗੂ ਉਪਕਾਰ ਸਿੰਘ ਸੰਧੂ ਨੇ ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਹੈ ਕਿ ਛੋਟੇਪੁਰ ਨੇ ਉਨ੍ਹਾਂ ਤੋਂ ਵੀ ਪਾਰਟੀ ਵਿਚ ਆਉਣ ਲਈ 2 ਲੱਖ ਰੁਪਏ ਲਏ ਸਨ।
ਸੰਧੂ ਦਾ ਕਹਿਣਾ ਹੈ ਕਿ ਹਾਲਾਤ ਦੇਖ ਉਨ੍ਹਾਂ ਆਪਣੇ ਪੈਸੇ ਵਾਪਸ ਲੈ ਲਏ ਸਨ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਲੋਂ ਛੋਟੇਪੁਰ ਖਿਲਾਫ ਕੀਤੀ ਜਾ ਰਹੀ ਜਾਂਚ ਦੇ ਸੰਦਰਭ ''ਚ ਦੱਸੇ ਈਮੇਲ ਪਤੇ ''ਤੇ ਮੇਲ ਵੀ ਕਰ ਦਿੱਤੀ ਹੈ।


Gurminder Singh

Content Editor

Related News