'ਆਪ' ਈਸਟ ਇੰਡੀਆ ਕੰਪਨੀ ਵਾਲਾ ਰਵੱਈਆ ਅਪਣਾ ਕੇ ਪੰਜਾਬ 'ਚ ਸੱਤਾ ਹਾਸਲ ਕਰਨ 'ਚ ਤੁਲੀ: ਕੰਵਰ ਸੰਧੂ (ਵੀਡੀਓ)
Friday, Nov 26, 2021 - 01:42 AM (IST)
ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਅਤੇ ਪਾਰਟੀ ਵੱਲੋਂ ਮੁਅੱਤਲ ਕੀਤੇ ਗਏ ਕੰਵਰ ਸੰਧੂ ਨੇ ਆਮ ਆਦਮੀ ਪਾਰਟੀ ਨੂੰ ਈਸਟ ਇੰਡੀਆ ਕੰਪਨੀ ਨਾਲ ਜੋੜ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਰਵੱਈਆ ਬੀਤੇ ਕੁਝ ਸਾਲਾਂ ਤੋਂ ਈਸਟ ਇੰਡੀਆ ਕੰਪਨੀ ਵਾਲਾ ਹੈ ਅਤੇ ਉਹ ਇਸੇ ਰਵੱਈਏ ਨੂੰ ਅਪਣਾ ਕੇ ਪੰਜਾਬ 'ਚ ਸੱਤਾ ਹਾਸਲ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਮੈਂ ਇਕ ਵਿਚਾਰਧਾਰਾ ਰੱਖਦਾ ਹਾਂ ਅਤੇ ਇਸੇ ਵਿਚਾਰਧਾਰਾ ਤਹਿਤ ਹੀ ਮੈਂ 'ਆਪ' ਪਾਰਟੀ ਅਪਣਾਈ ਸੀ। ਮੈਂ ਨਾ ਤਾਂ ਕੋਈ ਸਿਆਸਤਦਾਨ ਹਾਂ ਅਤੇ ਨਾ ਹੀ ਕੋਈ ਲੀਡਰ, ਹਾਂ ਸਿਆਸਤ ਨੂੰ ਬਤੋਰ ਜ਼ਰਨਲਿਸਟ ਦੇਖਿਆ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਲਈ ਬਹੁਤ ਮਿਹਨਤ ਕੀਤੀ ਅਤੇ ਮੈਨੂੰ ਕਾਮਯਾਬੀ ਵੀ ਹਾਸਲ ਹੋਈ ਪਰ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਪਾਰਟੀ ਦਾ ਰਵੱਈਆ ਬਦਲ ਗਿਆ ਅਤੇ ਇਸ ਰਵੱਈਏ ਕਾਰਨ ਪਾਰਟੀ ਆਪਣੇ ਹੀ ਪੈਰਾਂ 'ਤੇ ਕੁਹਾੜੀ ਮਾਰ ਆਪਣਾ ਨੁਕਸਾਨ ਕਰਦੀ ਰਹੀ।
ਇਹ ਵੀ ਪੜ੍ਹੋ- ਚੰਨੀ ਕੋਲ ਨਹੀਂ ਕੋਈ ਨੈਤਿਕਤਾ, ਸਿਟੀ ਸੈਂਟਰ ਘਪਲੇ ’ਚ ਉਸ ਨੇ ਮੇਰੇ ਕੋਲ ਕੀਤੀ ਸੀ ਪਹੁੰਚ : ਸੁਖਬੀਰ
ਉਨ੍ਹਾਂ ਕਿਹਾ ਕਿ ਜਦੋਂ ਮੈਂ ਇਸ ਖ਼ਿਲਾਫ਼ ਆਵਾਜ਼ ਚੁੱਕੀ ਤਾਂ ਮੈਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਅੱਜ ਮੇਰਾ ਉਸ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਈਸਟ ਇੰਡੀਆ ਕੰਪਨੀ ਵਾਲਾ ਰਵੱਈਆ ਅਪਣਾ ਕੇ ਪੰਜਾਬ 'ਚ ਸੱਤਾ ਹਾਸਲ ਕਰਨਾ ਚਾਹੁੰਦੀ ਹੈ, ਉਨ੍ਹਾਂ ਨੂੰ ਸੁੱਭਕਾਮਨਾਵਾਂ ਪਰ ਮੈਂ ਉਨ੍ਹਾਂ ਦਾ ਹਿੱਸਾ ਨਹੀਂ ਹਾਂ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।