‘ਆਪ’ ਨੇਤਾ ਨੂੰ ਗੰਨ ਪੁਆਇੰਟ ’ਤੇ ਅਗਵਾ ਕਰ ਕੇ ਬਣਾਇਆ ਬੰਧਕ
Saturday, Oct 19, 2024 - 12:47 PM (IST)
ਲੁਧਿਆਣਾ (ਰਿਸ਼ੀ)- ‘ਆਪ’ ਨੇਤਾ ਨੂੰ ਗੰਨ ਪੁਆਇੰਟ ’ਤੇ ਅਗਵਾ ਕਰ ਕੇ ਬੰਧਕ ਬਣਾਉਣ ਅਤੇ ਮੋਬਾਈਲ ਅਤੇ ਨਕਦੀ ਖੋਹਣ ਦੇ ਦੋਸ਼ ’ਚ 15 ਖਿਲਾਫ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਰੂ ਸ਼ਰਮਾ, ਕਿਰਤ ਘੁੰਮਣ, ਅਮਨ ਠਾਕੁਰ, ਰਾਜਵੀਰ ਘੁੰਮਣ, ਮਨੂੰ ਸ਼ਰਮਾ, ਸੁੱਖ ਹੈਬੋਵਾਲੀਆ, ਸਚਿਨ ਬੱਚੀ, ਕਰਮਜੀਤ ਸਿੰਘ, ਬਲਵਿੰਦਰ ਸਿੰਘ, ਅਭਿਸ਼ੇਕ, ਰਿੱਕੀ ਤੂਰ, ਡਸਟਰ ਗੱਡੀ ਦਾ ਚਾਲਕ, ਬਲੈਰੋ ਗੱਡੀ ਦਾ ਚਾਲਕ, ਥਾਰ ਗੱਡੀ ਦਾ ਚਾਲਕ ਅਤੇ ਐਕਟਿਵਾ ਸਵਾਰ ਅਣਪਛਾਤੇ ਨੌਜਵਾਨ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੇ 25 ਨਾਮੀ ਕਾਰੋਬਾਰੀਆਂ 'ਤੇ FIR, ਜਾਣੋ ਕੀ ਹੈ ਪੂਰਾ ਮਾਮਲਾ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੋਨੂ ਕਲਿਆਣ ਨਿਵਾਸੀ ਗੋਪਾਲ ਨਗਰ, ਹੈਬੋਵਾਲ ਕਲਾਂ ਨੇ ਦੱਸਿਆ ਕਿ ਬੀਤੀ 9 ਅਕਤੂਬਰ ਨੂੰ ਸਬਜ਼ੀ ਮੰਡੀ, ਛੋਟੀ ਪੁਲੀ ਸਥਿਤ ਆਪਣੇ ਦਫ਼ਤਰ ਦੇ ਬਾਹਰ ਖੜ੍ਹਾ ਹੋਇਆ ਸੀ। ਉਸੇ ਵੇਲੇ ਮੁਲਜ਼ਮ ਸਾਰੂ ਸ਼ਰਮਾ ਉਸ ਕੋਲ ਆਇਆ ਅਤੇ ਧਮਕੀਆਂ ਦਿੰਦਾ ਹੋਇਆ ਐਕਟਿਵਾ ’ਤੇ ਫ਼ਰਾਰ ਹੋ ਗਿਆ। ਉਸੇ ਵੇਲੇ ਚਿੱਟੇ ਰੰਗ ਦੀ ਡਸਟਰ ਕਾਰ ਹੈਬੋਵਾਲ ਕਲਾਂ ਵੱਲੋਂ ਆਈ, ਜੋ ਕੁਝ ਦੂਰੀ ’ਤੇ ਆ ਕੇ ਰੁਕ ਗਈ, ਜਿਸ ’ਚ ਸਾਰੇ ਉਕਤ ਮੁਲਜ਼ਮ ਹਥਿਆਰਾਂ ਨਾਲ ਲੈਸ ਸਨ। ਇਨ੍ਹਾਂ ਨੇ ਆਉਂਦਿਆਂ ਹੀ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਰਿਵਾਲਵਰ ਦਾ ਬੱਟ ਉਸ ਦੇ ਮਾਰਿਆ ਅਤੇ ਗੱਡੀ ’ਚ ਜ਼ਬਰਦਸਤੀ ਅਗਵਾ ਕਰ ਕੇ ਲੈ ਗਏ ਅਤੇ ਰਾਹ ’ਚ ਵੀ ਕੁੱਟਮਾਰ ਕਰਦੇ ਰਹੇ। ਇਸ ਤੋਂ ਬਾਅਦ ਪਟੇਲ ਨਗਰ ਸਥਿਤ ਖਾਲੀ ਪਲਾਟ ’ਚ ਲਿਜਾ ਕੇ ਬੰਧਕ ਬਣਾ ਕੇ ਆਪਣੇ ਗੈਰ-ਕਾਨੂੰਨੀ ਹਿਰਾਸਤ ’ਚ ਰੱਖਿਆ ਅਤੇ ਮੋਬਾਈਲ ਫੋਨ ਅਤੇ 15000 ਦੀ ਨਕਦੀ ਖੋਹ ਲਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਟਲ਼ ਸਕਦੀਆਂ ਨੇ ਜ਼ਿਮਨੀ ਚੋਣਾਂ! ਚੋਣ ਕਮਿਸ਼ਨ ਨੂੰ ਲਿਖੀ ਗਈ ਚਿੱਠੀ
ਰਾਜਨੀਤਿਕ ਦਬਾਅ ਕਾਰਨ ਪੁਲਸ ਨੇ ਕੀਤਾ ਧੱਕਾ
ਉੱਥੇ ਨਾਮਜ਼ਦ ਨੌਜਵਾਨਾਂ ਵੱਲੋਂ ਵਾਰਦਾਤ ਦੇ ਚੰਦ ਮਿੰਟਾਂ ਬਾਅਦ ਦੀ ਵੀਡੀਓ ਪੇਸ਼ ਕੀਤੀ ਗਈ ਹੈ, ਜਿਨ੍ਹਾਂ ਦਾ ਦਾਅਵਾ ਹੈ ਕਿ ਜਿਸ ਸਮੇਂ ਦਾ ਹਵਾਲਾ ਦੇ ਕੇ ਉਨ੍ਹਾਂ ’ਤੇ ਕੁੱਟਮਾਰ ਤੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਉਸ ਦੇ ਚੰਦ ਮਿੰਟਾਂ ਬਾਅਦ ਹੀ ‘ਆਪ’ ਨੇਤਾ ਉਨ੍ਹਾਂ ਨਾਲ ਬੈਠ ਕੇ ਕਿਸੇ ਪ੍ਰੋਗਰਾਮ ’ਚ ਖਾ-ਪੀ ਰਿਹਾ ਹੈ, ਜੋ ਇਸ ਗੱਲ ਨੂੰ ਦਰਸਾਉਂਦਾ ਹੈ ਉਨ੍ਹਾਂ ਵੱਲੋਂ ਕੋਈ ਲੜਾਈ-ਝਗੜਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਪ੍ਰੋਗਰਾਮ ਦੀ ਵੀਡੀਓ ਵੀ ਪੁਲਸ ਦੇ ਸਾਹਮਣੇ ਪੇਸ਼ ਕੀਤੀ ਪਰ ਰਾਜਨੀਤਿਕ ਦਬਾਅ ਕਾਰਨ ਪੁਲਸ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਨੇ ਉੱਚ ਅਧਿਕਾਰੀਆਂ ਕੋਲੋਂ ਬਿਨਾਂ ਭੇਦ-ਭਾਵ ਦੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8