ਆਪ ਦੇ ਉਮੀਦਵਾਰ ਨੇ ਕਾਂਗਰਸੀ ਆਗੂ ''ਤੇ ਲਾਏ ਕੁੱਟਮਾਰ ਦੇ ਦੋਸ਼

12/13/2017 11:41:08 AM

ਪਟਿਆਲਾ (ਬਲਜਿੰਦਰ) - ਆਮ ਆਦਮੀ ਦੇ ਵਾਰਡ ਨੰ. 50 ਤੋਂ ਉਮੀਦਵਾਰ ਪਵਨ ਕੁਮਾਰ ਨੇ ਦੇਰ ਸ਼ਾਮ ਮੰਗਲਵਾਰ ਕਾਂਗਰਸ ਦੇ ਵਾਰਡ ਨੰ. 50 ਤੋਂ ਹੀ ਉਮੀਦਵਾਰ ਹਰਵਿੰਦਰ ਸਿੰਘ ਨਿੱਪੀ 'ਤੇ ਕੁੱਟਮਾਰ ਦੇ ਦੋਸ਼ ਲਾਏ ਹਨ। ਪਵਨ ਕੁਮਾਰ ਦੇਰ ਸ਼ਾਮ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋ ਗਿਆ। ਪਵਨ ਕੁਮਾਰ ਨੇ ਦੱਸਿਆ ਕਿ ਉਹ ਇਕ ਸਨਮਾਨ ਸਮਾਗਮ ਵਿਚ ਹਿੱਸਾ ਲੈ ਕੇ ਆ ਰਿਹਾ ਸੀ। ਕਾਂਗਰਸ ਦੇ ਦੋ ਦਰਜਨ ਵਿਅਕਤੀਆਂ ਨੇ ਨਿੱਪੀ ਦੀ ²ਸ਼ਹਿ 'ਤੇ ਉਸ ਨੂੰ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। 
ਝਗੜੇ ਬਾਰੇ ਮੈਨੂੰ ਕੁਝ ਪਤਾ ਹੀ ਨਹੀਂ : ਨਿੱਪੀ 
ਦੂਜੇ ਪਾਸੇ ਹਰਵਿੰਦਰ ਸਿੰਘ ਨਿੱਪੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਨੂੰ ਤਾਂ ਇਸ ਝਗੜੇ ਬਾਰੇ ਪਤਾ ਤੱਕ ਨਹੀਂ। ਕੁੱਟਮਾਰ ਤਾਂ ਦੂਰ ਦੀ ਗੱਲ ਹੈ। ਨਾ ਤਾਂ ਉਹ ਪਵਨ ਕੁਮਾਰ ਨੂੰ ਜਾਣਦੇ ਹਨ ਤੇ ਨਾ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ।
'ਆਪ' ਦੇ ਉਮੀਦਵਾਰਾਂ ਨੂੰ ਸਕਿਓਰਿਟੀ ਮੁਹੱਈਆ ਕਰਵਾਈ ਜਾਵੇ : ਬਲਬੀਰ ਸਿੰਘ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਬਲਬੀਰ ਸਿੰਘ ਨੇ ਐੱਸ. ਐੱਸ. ਪੀ. ਪਟਿਆਲਾ ਤੋਂ ਚੋਣਾਂ ਤੱਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਕਿਓਰਿਟੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਹਮਲੇ ਹੋਣ ਦੀ ਸੰਭਾਵਨਾ ਵਧ ਰਹੀ ਹੈ।


Related News