ਲੋਕ ਸਭਾ ਚੋਣਾਂ : ਲੁਧਿਆਣਾ ’ਚ ਪ੍ਰਮੁੱਖ ਪਾਰਟੀਆਂ ’ਚੋਂ ਇਕੱਲੇ ਹਿੰਦੂ ਉਮੀਦਵਾਰ ਹੋਣਗੇ ‘ਆਪ’ ਦੇ ਅਸ਼ੋਕ ਪਰਾਸ਼ਰ ਪੱਪੀ

Monday, May 06, 2024 - 05:15 PM (IST)

ਲੋਕ ਸਭਾ ਚੋਣਾਂ : ਲੁਧਿਆਣਾ ’ਚ ਪ੍ਰਮੁੱਖ ਪਾਰਟੀਆਂ ’ਚੋਂ ਇਕੱਲੇ ਹਿੰਦੂ ਉਮੀਦਵਾਰ ਹੋਣਗੇ ‘ਆਪ’ ਦੇ ਅਸ਼ੋਕ ਪਰਾਸ਼ਰ ਪੱਪੀ

ਲੁਧਿਆਣਾ (ਹਿਤੇਸ਼) : ਕਾਂਗਰਸ ਵੱਲੋਂ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਟਿਕਟ ਦੇਣ ਤੋਂ ਬਾਅਦ ਲੋਕ ਸਭਾ ਚੋਣ ਨੂੰ ਲੈ ਕੇ ਲੁਧਿਆਣਾ ’ਚ ਉਮੀਦਵਾਰਾਂ ਦੀ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਗਈ ਹੈ, ਜਿਸ ਦੇ ਅਧੀਨ ਹਿੰਦੂ ਰਾਸ਼ਟਰ ਦੇ ਮੁੱਦੇ ਅਤੇ ਰਾਮ ਮੰਦਰ ਦੇ ਨਾਂ ’ਤੇ ਵੋਟ ਮੰਗ ਰਹੀ ਭਾਜਪਾ ਵੱਲੋਂ ਕਾਂਗਰਸ ਦੇ ਤੀਜੀ ਵਾਰ ਜਿੱਤ ਹਾਸਲ ਕਰਨ ਵਾਲੇ ਐੱਮ. ਪੀ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਿਥੋਂ ਤੱਕ ਕਾਂਗਰਸ ਦਾ ਸਵਾਲ ਹੈ, ਉਸ ਵੱਲੋਂ 2 ਹਿੰਦੂ ਚਿਹਰਿਆਂ ਭਾਰਤ ਭਾਰਤ ਭੂਸ਼ਣ ਆਸ਼ੂ ਅਤੇ ਸੰਜੇ ਤਲਵਾੜ ਦੀ ਦਾਅਦੇਵਾਰੀ ਦੇ ਬਾਵਜੂਦ ਬਿੱਟੂ ਦੇ ਮੁਕਾਬਲੇ ਲਈ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਟਿਕਟ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਪੰਥਕ ਏਜੰਡੇ ’ਤੇ ਚੋਣ ਲੜ ਰਹੇ ਅਕਾਲੀ ਦਲ ਵੱਲੋਂ ਹਿੰਦੂ ਚਿਹਰੇ ਕਾਕਾ ਸੂਦ ਦੀ ਟਿਕਟ ਬਦਲ ਕੇ ਰਣਜੀਤ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼ਾਇਦ ਇਨ੍ਹਾਂ ਪਹਿਲੂਆਂ ਦੇ ਮੱਦੇਨਜ਼ਰ ਹੀ ਆਮ ਆਦਮੀ ਪਾਰਟੀ ਵੱਲੋਂ ਸਿਮਰਜੀਤ ਬੈਂਸ ਜਾਂ ਜੱਸੀ ਖੰਗੂੜਾ ਦੀ ਬਜਾਏ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਬਣਾਇਆ ਗਿਆ ਹੈ, ਜੋ ਬਾਕੀ ਸਾਰੇ ਪ੍ਰਮੁੱਖ ਪਾਰਟੀਆਂ ਦੇ ਮੁਕਾਬਲੇ ਇਕੱਲੇ ਹਿੰਦੂ ਉਮੀਦਵਾਰ ਹੋਣਗੇ।

ਇਹ ਖ਼ਬਰ ਵੀ ਪੜ੍ਹੋ : ਹਰਿਆਣਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੀ ਜਾਂਚ ’ਤੇ ਭੜਕੇ ਸਿੱਖ, ਪ੍ਰਗਟਾਇਆ ਇਤਰਾਜ਼

ਹੁਣ ਤੱਕ ਸਿਰਫ਼ ਮੁਨੀਸ਼ ਤਿਵਾੜੀ ਹੀ ਬਣੇ ਹਨ ਇਕੋ-ਇਕ ਹਿੰਦੂ ਐੱਮ. ਪੀ.
ਲੁਧਿਆਣਾ ’ਚ ਹੁਣ ਤੱਕ ਸਿਰਫ ਮੁਨੀਸ਼ ਤਿਵਾੜੀ ਹੀ ਇਕੋ-ਇਕ ਹਿੰਦੂ ਐੱਮ. ਪੀ. ਬਣੇ ਹਨ, ਜਿਨ੍ਹਾਂ ਨੂੰ ਇਕ ਵਾਰ ਹਾਰ ਤੋਂ ਬਾਅਦ ਜਿੱਤ ਹਾਸਲ ਹੋਈ ਸੀ ਅਤੇ ਅਗਲੀ ਵਾਰ ਉਨ੍ਹਾਂ ਨੇ ਲੋਕ ਸਭਾ ਚੋਣ ਨਹੀਂ ਲੜੀ। ਮੁਨੀਸ਼ ਤਿਵਾੜੀ ਇਸ ਸਮੇਂ ਅਨੰਦਪੁਰ ਸਾਹਿਬ ਤੋਂ ਮੌਜੂਦਾ ਐੱਮ. ਪੀ. ਹਨ ਅਤੇ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਲੁਧਿਆਣਾ ਵਾਪਸ ਆਉਣ ਦੀਆਂ ਅਟਕਲਾਂ ਦੇ ਵਿਚਕਾਰ ਕਾਂਗਰਸ ਵੱਲੋਂ ਉੁਨ੍ਹਾਂ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ, ਜਨਰਲ ਤੇ ਪੁਲਸ ਆਬਜ਼ਰਵਰ ਨਿਯੁਕਤ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News