''ਆਮ ਆਦਮੀ ਪਾਰਟੀ'' ਦੀ ''ਬੋਲਦਾ ਪੰਜਾਬ'' ਮੁਹਿੰਮ ਅੱਜ ਤੋਂ ਸ਼ੁਰੂ ਮੁਹਿੰਮ

04/23/2016 3:34:45 PM

ਚੰਡੀਗੜ੍ਹ : ''ਆਮ ਆਦਮੀ ਪਾਰਟੀ'' ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਪਾਰਟੀ ਨੇ ਸ਼ਨੀਵਾਰ (23 ਅਪ੍ਰੈਲ) ਤੋਂ ''ਬੋਲਦਾ ਪੰਜਾਬ'' ਮੁਹਿੰਮ ਸ਼ੁਰੂ ਕੀਤੀ, ਜਿਸ ''ਚ ਹਰ ਵਰਗ ਦੇ ਲੋਕਾਂ ਨਾਲ ਚਰਚਾ ਕੀਤੀ ਜਾਵੇਗੀ। ਇਹ ਮੁਹਿੰਮ ਮੋਹਾਲੀ ਤੋਂ ਸ਼ੁਰੂ ਕੀਤੀ ਗਈ। ਪੰਜਾਬ ''ਚ 10 ਵੱਡੇ ਸ਼ਹਿਰਾਂ ''ਚ ਇਸ ਮੁਹਿੰਮ ਤਹਿਤ ਰੈਲੀਆਂ ਕੀਤੀਆਂ ਜਾਣਗੀਆਂ। ਇਸ ''ਚ ਲੋਕਾਂ ਦੀ ਹਿੱਸੇਦਾਰੀ ਵਧਾਉਣ ''ਤੇ ਜ਼ੋਰ ਦਿੱਤਾ ਜਾਵੇਗਾ। 
ਇਸ ਮੌਕੇ ਸੰਬੋਧਨ ਕਰਦੇ ਹੋਏ ਆਪ ਆਗੂ ਆਸ਼ੀਸ਼ ਖੇਤਾਨ ਨੇ ਕਿਹਾ ਕਿ ਇਸ ਮੁਹਿੰਮ ਨਾਲ ਹਰ ਵਰਗ ਦੇ ਲੋਕਾਂ ਨਾਲ ਗੱਲਬਾਤ ਹੋਵੇਗੀ, ਜਿਸ ਦੀ ਸਮੱਸਿਆ ਹੈ, ਉਹ ਬੋਲੇਗਾ। ਕੰਵਰ ਸੰਧੂ ਨੇ ਦੱਸਿਆ ਕਿ ''ਬੋਲਦਾ ਪੰਜਾਬ'' ਮੁਹਿੰਮ ਤਹਿਤ ਪੰਜਾਬ ਦੇ ਦਸ ਵਰਗ ਨੌਜਵਾਨ, ਕਿਸਾਨ, ਉਦਯੋਗਪਤੀ, ਵਪਾਰੀ, ਮਜ਼ਦੂਰ, ਔਰਤਾਂ, ਸਾਬਕਾ ਫੌਜੀ, ਸਰਕਾਰੀ ਕਰਮਚਾਰੀ ਅਤੇ ਐੱਨ. ਆਰ. ਆਈ. ਆਦਿ ਹੋਣਗੇ। ਜ਼ਿਆਦਾ ਫੋਕਸ ਨੌਜਵਾਨਾਂ ਅਤੇ ਕਿਸਾਨਾਂ ਦੀ ਸਮੱਸਿਆਂ ''ਤੇ ਰਹੇਗਾ। 
ਨੌਜਵਾਨ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਹਨ ਅਤੇ ਨਸ਼ੇ ਦੀ ਗ੍ਰਿਫਤ ''ਚ ਪੈ ਰਹੇ ਹਨ। ਜ਼ਿਆਦਾਤਰ ਨੌਜਵਾਨ ਵਿਦੇਸ਼ ਜਾਣ ਦੀ ਕੋਸ਼ਿਸ਼ ''ਚ ਹਨ। ਇਸ ਤਰ੍ਹਾਂ ਖੇਤੀ ਵਿੱਤੀ ਸੰਕਟ ਦੀ ਮਾਰ ਝੱਲ ਰਹੇ ਹਨ। ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਇਸ ਮੁਹਿੰਮ ''ਚ ਨਸ਼ਾਖੋਰੀ, ਕਿਸਾਨ ਮਸਲੇ, ਮਾਫੀਆ ਰਾਜ ਆਦਿ 12 ਮੁੱਦਿਆਂ ਬਾਰੇ ਜਨਤਾ ਨਾਲ ਸਿੱਧਾ ਸੰਬੰਧ ਕਾਇਮ ਕੀਤਾ ਜਾਵੇਗਾ। ਜੂਨ ਤੱਕ ਇਸ ਮੁਹਿੰਮ ਨੂੰ ਪੂਰਾ ਕਰਨ ਤੋਂ ਬਾਅਦ ਅਕਤੂਬਰ ਤੱਕ ਚੋਣਾਂ ਐਲਾਨ ਪੱਤਰ ਤਿਆਰ ਕੀਤਾ ਜਾਵੇਗਾ। 
 

Babita Marhas

News Editor

Related News