ਮਾਨ ਦੇ ਇਲਾਕੇ ''ਚ ਖਹਿਰਾ ਦਾ ਇਨਸਾਫ ਮਾਰਚ ਰਿਹਾ ਫਿੱਕਾ-ਫਿੱਕਾ (ਵੀਡੀਓ)

12/14/2018 4:21:07 PM

ਸੰਗਰੂਰ(ਪ੍ਰਿੰਸ)— 'ਆਪ' ਤੋਂ ਬਾਗੀ ਸੁਖਪਾਲ ਖਹਿਰਾ ਦਾ ਇਨਸਾਫ ਮਾਰਚ 13 ਦਸੰਬਰ ਨੂੰ ਭਗਵੰਤ ਮਾਨ ਦੇ ਗੜ੍ਹ ਸੰਗਰੂਰ ਪਹੁੰਚਿਆ ਪਰ ਸੰਗਰੂਰ ਵਿਚ ਖਹਿਰਾ ਦਾ ਸ਼ੋਅ ਯਾਨੀ ਕਿ ਇਨਸਾਫ ਮਾਰਚ ਪੂਰੀ ਤਰ੍ਹਾਂ ਫਲਾਪ ਰਿਹਾ, ਕਿਉਂਕਿ ਲੋਕਾਂ ਨੇ ਖਹਿਰਾ ਦੇ ਇਨਸਾਫ ਮਾਰਚ ਲਈ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ। ਇਹ ਇਨਸਾਫ ਮਾਰਚ ਸਵੇਰੇ 10.30 ਵਜੇ ਦੇ ਕਰੀਬ ਮਸਤੁਆਣਾ ਸਾਹਿਬ ਤੋਂ ਸ਼ੁਰੂ ਹੋਇਆ, ਜਿਸ ਵਿਚ ਸਿਰਫ 100 ਦੇ ਕਰੀਬ ਲੋਕਾਂ ਦੇ ਹੀ ਸ਼ਮੂਲੀਅਤ ਕੀਤੀ। ਖਹਿਰਾ ਦੇ ਨਾਲ ਸਿਮਰਜੀਤ ਸਿੰਘ ਬੈਂਸ, ਵਿਧਾਇਕ ਪਿਰਮਲ ਸਿੰਘ ਮੌਜੂਦ ਸਨ। ਖਹਿਰਾ ਤੇ ਬੈਂਸ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕੀਤਾ। ਇਸ ਸੰਬੋਧਨ ਦੌਰਾਨ ਤਾਂ ਲੋਕ ਮੌਜੂਦ ਰਹੇ ਪਰ ਇਨਸਾਫ ਮਾਰਚ ਵਿਚ ਲੋਕਾਂ ਨੇ ਜਾਣਾ ਜ਼ਰੂਰੀ ਨਹੀਂ ਸਮਝਿਆ।

ਘੱਟ ਗਿਣਤੀ ਵਿਚ ਆਏ ਲੋਕਾਂ 'ਤੇ ਖਹਿਰਾ ਦਾ ਕਹਿਣਾ ਸੀ ਕਿ ਸੈਂਕੜੇ ਲੋਕਾਂ ਨੇ ਸਾਡਾ ਸਾਥ ਦਿੱਤਾ ਹੈ। ਇਹ ਗਿਣਤੀ ਚਾਹੇ ਘੱਟ ਸੀ ਪਰ ਇਹ ਲੋਕ ਬਦਲਾਅ ਚਾਹੁੰਦੇ ਹਨ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਾਂਗ ਤਾਨਾਸ਼ਾਹੀ ਰਵੱਈਆ ਅਪਣਾ ਰਹੇ ਹਨ ਤੇ ਪੁਲਸ ਦੀ ਵਰਤੋਂ ਕਰਕੇ ਆਪਣੇ ਵਿਰੋਧੀਆਂ ਨੂੰ ਟਾਰਗੇਟ ਕਰ ਰਹੇ ਹਨ।

ਇੱਥੇ ਦੱਸ ਦੇਈਏ ਕਿ 'ਆਪ' ਦੇ ਭਗਵੰਤ ਮਾਨ ਸੰਗਰੂਰ ਤੋਂ ਐੱਮ. ਪੀ. ਹਨ ਅਤੇ ਪਾਰਟੀ ਦੇ ਦੋ-ਫਾੜ ਹੋਣ ਕਾਰਨ ਖਹਿਰਾ ਤੇ ਭਗਵੰਤ ਮਾਨ ਵੀ ਦੋ-ਫਾੜ ਹੋ ਚੁੱਕੇ ਹਨ। ਹਮੇਸ਼ਾ ਇਕ-ਦੂਜੇ ਦਾ ਸਾਥ ਦੇਣ ਵਾਲੇ ਖਹਿਰਾ ਦੇ ਭਗਵੰਤ ਹੁਣ ਇਕ-ਦੂਜੇ ਦੇ ਕੱਟੜ ਵਿਰੋਧੀ ਹਨ। ਇਹੀ ਕਾਰਨ ਹੈ ਕਿ ਖਹਿਰਾ ਤੇ ਭਗਵੰਤ ਮਾਨ ਦੇ ਸਪੋਰਟਰ ਵੀ ਵੱਖੋ-ਵੱਖ ਹੋ ਗਏ ਹਨ। ਕੋਈ ਪੂਰੇ ਮਾਜ਼ਰੇ ਵਿਚ ਭਗਵੰਤ ਮਾਨ ਨੂੰ ਸਹੀ ਠਹਿਰਾਅ ਰਿਹਾ ਹੈ ਤੇ ਕੋਈ ਖਹਿਰਾ ਨੂੰ, ਜੋ ਇਸ ਇਨਸਾਫ ਮਾਰਚ ਵਿਚ ਸਾਫ ਦਿਖਾਈ ਦਿੱਤਾ।


cherry

Content Editor

Related News