''ਆਪ'' ਨੂੰ ਟੱਕਰ ਦੇਣ ਵਾਲਾ ਕੋਈ ਨਹੀਂ : ਰੋੜੀ

Saturday, Feb 02, 2019 - 06:39 PM (IST)

''ਆਪ'' ਨੂੰ ਟੱਕਰ ਦੇਣ ਵਾਲਾ ਕੋਈ ਨਹੀਂ : ਰੋੜੀ

ਪਟਿਆਲਾ : ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਲੋਕ ਸਭਾ ਚੋਣਾਂ 'ਚ 'ਆਪ' ਦਾ ਕਿਸੇ ਪਾਰਟੀ ਨਾਲ ਮੁਕਾਬਲਾ ਨਾ ਹੋਣ ਦੀ ਗੱਲ ਆਖੀ ਹੈ। ਪਟਿਆਲਾ ਪਹੁੰਚੇ ਜੈ ਕਿਸ਼ਨ ਰੋੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਵਾਲਾ ਕੋਈ ਨਹੀਂ ਹੈ ਅਤੇ ਪੰਜਾਬ ਦੇ ਲੋਕ ਵੀ ਤੀਜਾ ਬਦਲ ਚਾਹੁੰਦੇ ਹਨ। ਰੋੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲਾਂ ਵੀ ਦਿੱਗਜ ਲੀਡਰਾਂ ਨੂੰ ਮਾਤ ਦੇ ਚੁੱਕੇ ਹਨ ਅਤੇ ਹੁਣ ਵੀ 'ਆਪ' ਦਾ ਕੋਈ ਮੁਕਾਬਲਾ ਨਹੀਂ ਹੈ। ਪਾਰਟੀ 'ਚ ਸ਼ੁਰੂ ਹੋਏ ਅਸਤੀਫਿਆਂ 'ਤੇ ਦੌਰ 'ਤੇ ਬੋਲਦੇ ਹੋਏ ਰੋੜੀ ਨੇ ਕਿਹਾ ਕਿ ਜਿਹੜੇ ਲੋਕ ਲਾਲਚ ਵਸ ਪਾਰਟੀ 'ਚ ਸ਼ਾਮਲ ਹੋਏ ਸਨ, ਉਹ ਪਾਰਟੀ 'ਚੋਂ ਜਾ ਚੁੱਕੇ ਹਨ।
ਮੋਦੀ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਲੋਲੀਪੋਪ ਕਰਾਰ ਦਿੰਦੇ ਹੋਏ ਰੋੜੀ ਨੇ ਕਿਹਾ ਕਿ ਇਸ ਬਜਟ ਵਿਚ ਕਿਸਾਨਾਂ ਅਤੇ ਨੌਜਵਾਨਾਂ ਦਾ ਖਿਆਲ ਨਹੀਂ ਰੱਖਿਆ ਗਿਆ ਹੈ।


author

Gurminder Singh

Content Editor

Related News