ਲੁਧਿਆਣਾ ਗਿਆਸਪੁਰਾ ਫਾਟਕ ਹਾਦਸੇ ਦੀ ਵੀਡੀਓ ਆਈ ਸਾਹਮਣੇ

Sunday, Mar 01, 2020 - 12:14 AM (IST)

ਲੁਧਿਆਣਾ (ਬਿਊਰੋ)-ਲੁਧਿਆਣਾ ਗਿਆਸਪੁਰਾ ਫਾਟਕ ਨੇੜੇ ਵਾਪਰੇ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ, ਜੋ ਕਿ ਰੌਂਗਟੇ ਖੜੇ ਕਰ ਦੇਣ ਵਾਲੀ ਹੈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਫਾਟਕ ਬੰਦ ਹੋਣ ਦੇ ਬਾਵਜੂਦ ਲੋਕ ਟਰ੍ਰੈਕ ਵਿਚਕਾਰ ਖੜ੍ਹੇ ਹਨ ਇਸ ਦੌਰਾਨ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਹਟਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਪਰ ਭੀੜ ਹੋਣ ਕਾਰਨ ਲੋਕ ਟ੍ਰੈਕ ਤੋਂ ਪਿੱਛੇ ਹੀ ਨਹੀਂ ਹੱਟ ਸਕੇ।

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵੱਖ-ਵੱਖ ਦਿਸ਼ਾ ਤੋਂ ਦੋ ਟ੍ਰੇਨਾਂ ਆ ਰਹੀਆਂ ਹਨ, ਜਦੋਂ ਕਿ ਇਕ ਟ੍ਰੇਨ ਵਲੋਂ ਲਗਾਤਾਰ ਹਾਰਨ ਵੀ ਦਿੱਤਾ ਜਾ ਰਿਹਾ ਸੀ ਪਰ ਲੋਕਾਂ ਦੀ ਜ਼ਿਆਦਾ ਭੀੜ ਹੋਣ ਕਾਰਨ ਲੋਕਾਂ ਨੂੰ ਉਥੋਂ ਹਟਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਇੰਨਾ ਵੱਡਾ ਹਾਦਸਾ ਵਾਪਰ ਗਿਆ।

ਟ੍ਰੇਨ ਨੇ ਕੁਝ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਤੋਂ ਬਾਅਦ ਟ੍ਰੇਨ ਕਾਫੀ ਦੇਰ ਟ੍ਰੈਕ 'ਤੇ ਰੁਕੀ ਰਹੀ। ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਅਤੇ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਟ੍ਰੇਨ ਦੀ ਲਪੇਟ ਵਿਚ ਲੋਕ ਆਏ ਹਨ ਉਹ ਟ੍ਰੇਨ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ।


author

Sunny Mehra

Content Editor

Related News