ਕੁੱਲ੍ਹੜ ਪੀਜ਼ਾ ਕਪਲ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ’ਚ ਨਵਾਂ ਮੋੜ, ਸਾਹਮਣੇ ਆਈ ਐੱਫ. ਆਈ. ਆਰ.

Tuesday, Sep 26, 2023 - 06:27 PM (IST)

ਜਲੰਧਰ : ਜਲੰਧਰ ਦੇ ਕੁੱਲ੍ਹੜ ਪੀਜ਼ਾ ਪੀਜ਼ਾ ਕਲਪ ਦੀ ਅਸ਼ਲੀਲ ਵੀਡੀਓ ਵਿਚ ਦਰਜ ਕੀਤੀ ਗਈ ਐੱਫ. ਆਈ. ਆਰ. ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਸਹਿਜ ਅਤੇ ਉਸ ਦੀ ਪਤਨੀ ਦੀ ਬਜਾਏ ਭੈਣ ਹਰਨੂਰ ਨੇ ਥਾਣੇ ਵਿਚ ਵਾਇਰਲ ਵੀਡੀਓ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ। ਹਰਨੂਰ ਨੇ ਸਹਿਜ ਦੀ ਦੁਕਾਨ ’ਤੇ ਕੰਮ ਕਰਨ ਵਾਲੀ ਇਕ ਕੁੜੀ ’ਤੇ ਬਲੈਕਮੇਲ ਕਰਨ ਅਤੇ ਪੈਸੇ ਨਾ ਦੇਣ ’ਤੇ ਇਤਰਾਜ਼ਯੋਗ ਵੀਡੀਓ ਨੂੰ ਵਾਇਰਲ ਕਰਨ ਦੇ ਦੋਸ਼ ਲਗਾਏ ਹਨ। ਰੂਹਨੂਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਕਤ ਲੜਕੀ ਨੇ ਉਸ ਦੇ ਭਰਾ ਸਹਿਜ ਕੋਲ ਕੰਮ ਕਰਦੀ ਸੀ, ਪਰ ਉਹ ਉਥੋਂ ਕੈਸ਼ ਵਿਚ ਹੇਰਾਫੇਰੀ ਕਰਦੀ ਹੋਈ ਫੜੀ ਗਈ ਸੀ, ਜਿਸ ’ਤੇ ਸਹਿਜ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਸ ਨੇ ਬਦਲਾ ਲੈਣ ਲਈ ਉਸ ਦੇ ਭਰਾ ਅਤੇ ਭਾਬੀ ਦੀ ਅਸ਼ਲੀਲ ਵੀਡੀਓ ਬਣਾ ਕੇ ਪਹਿਲਾਂ ਧਮਕਾਇਆ, ਪੈਸਿਆਂ ਦੀ ਮੰਗ ਕੀਤੀ। ਜਦੋਂ ਪੈਸੇ ਨਹੀਂ ਮਿਲੇ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਫਰਜ਼ੀ ਆਈ. ਡੀ. ਬਣਾਈ ਅਤੇ ਵੀਡੀਓ ਵਾਇਰਲ ਕਰ ਦਿੱਤੀ। 

ਇਹ ਵੀ ਪੜ੍ਹੋ : ਐੱਸ.ਪੀ. ਇਨਵੈਸਟੀਗੇਸ਼ਨ ਤੇ ਇੰਸਪੈਕਟਰ ਸਮੇਤ 6 ਪੁਲਸ ਵਾਲਿਆਂ ’ਤੇ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ

PunjabKesari-

ਸਹਿਜ ਦੀ ਭੈਣ ਰੂਹਨੂਰ ਨੇ ਦੋਸ਼ ਲਗਾਇਆ ਹੈ ਕਿ ਇਹ ਸਾਰਾ ਕੰਮ ਉਕਤ ਲੜਕੀ ਨੇ ਇਕੱਲਿਆਂ ਨਹੀਂ ਕੀਤਾ ਹੈ ਸਗੋਂ ਉਸ ਨਾਲ ਹੋਰ ਵੀ ਕੁਝ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਕਤ ਕੁੜੀ ਦੀ ਇਸ ਕਰਤੂਤ ਨਾਲ ਉਸ ਦੇ ਪਰਿਵਾਰ ਦੇ ਮਾਣ ਸਨਮਾਨ ਨੂੰ ਵੱਡੀ ਸੱਟ ਵੱਜੀ ਹੈ। ਰੂਹਨੂਰ ਨੇ ਕਿਹਾ ਕਿ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਲੜਕੀ ਅਤੇ ਉਸ ਦੇ ਸਾਥੀਆਂ ਨੇ ਫਰਜ਼ੀ ਆਈਡੀ ਬਣਾਈਆਂ ਸਨ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ’ਤੇ ਵੀਡੀਓ ਵਾਇਰਲ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵੀਡੀਓ ਵਿਚ ਭਰਾ ਸਹਿਜ ਅਤੇ ਭਾਬੀ ਗੁਰਪ੍ਰੀਤ ਕੌਰ ਦੇ ਫੇਕ ਚਿਹਰੇ ਲਗਾ ਕੇ ਅਸ਼ਲੀਲ ਵੀਡੀਓ ਬਣਾਈ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਦਿਲ ਕੰਬਾਊ ਵਾਰਦਾਤ, ਅੰਮ੍ਰਿਤਧਾਰੀ ਸਿੱਖ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ

ਪੋਸਟ ਸਾਂਝੀ ਕਰਕੇ ਕੀਤੀ ਸੀ ਇਹ ਅਪੀਲ

ਸਹਿਜ ਨੇ ਫੇਸਬੁੱਕ ਪੇਜ 'ਤੇ ਆਪਣੀ ਪਤਨੀ ਦੀ ਹਾਲਤ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿਚ ਉਸ ਨੇ ਮੀਡੀਆ ਅਤੇ ਜਨਤਾ ਨੂੰ ਸਾਥ ਦੇਣ ਦੀ ਅਪੀਲ ਕੀਤੀ ਸੀ। ਸਹਿਜ ਨੇ ਲਿਖਿਆ ਕਿ ਪਤਨੀ ਬਹੁਤ ਡਿਪਰੈਸ਼ਨ 'ਚ ਹੈ। ਰੱਬ ਦਾ ਵਾਸਤਾ, ਅਸੀਂ ਦੁਬਾਰਾ ਸਮਾਜ 'ਚ ਵਾਪਸ ਆ ਸਕੀਏ। ਤੁਹਾਡੇ ਸਹਾਰੇ ਦੇ ਨਾਲ ਵੀ ਹੋ ਸਕਦਾ ਹੈ। ਪਾਜ਼ੇਟੀਵਿਟੀ ਫੈਲਾਓ। ਇਨ੍ਹਾਂ ਹਾਲਾਤ 'ਚ ਮੇਰੀ ਹਿੰਮਤ ਨਹੀਂ ਪੈਂਦੀ ਕਿ ਵਾਰ-ਵਾਰ ਵੀਡੀਓ ਬਣਾ ਕੇ ਪੋਸਟ ਕਰਾਂ ਜਾਂ ਇੰਟਰਵਿਊ ਦੇਵਾਂ। ਕਿਸੇ ਦੇ ਵੀ ਦਿੱਤੇ ਝੂਠੇ ਬਿਆਨ ਦੇ ਕਾਰਨ ਸਾਡਾ ਅਕਸ ਖ਼ਰਾਬ ਨਾ ਕਰੋ। ਪੁਲਸ ਆਪਣਾ ਕੰਮ ਕਰ ਰਹੀ ਹੈ। ਸਾਡੇ ’ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ। ਕੁੱਝ ਸਿਆਸੀ ਦਬਾਅ ਕਾਰਨ ਅਸੀਂ ਮਨ੍ਹਾ ਕਰ ਦਿੱਤਾ ਤਾਂ ਸਾਡੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਗਈ ਹੈ। ਮੇਰੇ ਕੋਲ ਸਬੂਤ ਹਨ, ਸਾਡੇ ਕੋਲ ਤੁਹਾਡੇ ਸਾਥ ਤੋਂ ਇਲਾਵਾ ਕੋਈ ਸਿਆਸੀ ਸਪੋਰਟ ਨਹੀਂ ਹੈ। ਸਾਨੂੰ ਇਨਸਾਫ਼ ਦਿਵਾਉਣ ਲਈ ਅਤੇ ਇੰਟਰਨੈੱਟ 'ਤੇ ਵੀਡੀਓ ਨੂੰ ਰੋਕਣ ਲਈ ਤੁਹਾਡੇ ਸਾਥ ਦੀ ਲੋੜ ਹੈ।

ਇਹ ਵੀ ਪੜ੍ਹੋ : ਗੋਇੰਦਵਾਲ ਸਾਹਿਬ ਜੇਲ੍ਹ ’ਚ ਬੰਦ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News