ਸੜਕ ''ਤੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਚਾਲਕ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ

Sunday, Jan 08, 2023 - 09:41 PM (IST)

ਸੜਕ ''ਤੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਚਾਲਕ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ

ਲੁਧਿਆਣਾ (ਮੁਕੇਸ਼) : ਚੰਡੀਗੜ੍ਹ ਰੋਡ ’ਤੇ ਬਿਜਲੀ ਘਰ ਨੇੜੇ ਸੈਕਟਰ-39 ਦੇ ਐਂਟਰੀ ਗੇਟ ਮੂਹਰੇ ਸੜਕ ਉੱਪਰ ਜਾ ਰਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਚਾਲਕ ਨੇ ਜਿਉਂ ਹੀ ਕਾਰ ਦੇ ਇੰਜਣ ਤੋਂ ਧੂੰਆਂ ਤੇ ਅੱਗ ਨਿਕਲਦੀ ਦੇਖੀ ਤਾਂ ਉਸ ਨੇ ਦਿਮਾਗ ਤੋਂ ਕੰਮ ਲੈਂਦੇ ਹੋਏ ਕਾਰ ਨੂੰ ਰੋਕ ਦਿੱਤਾ। ਇਸ ਦੌਰਾਨ ਕਾਰ ਅੰਦਰ ਸਵਾਰ ਲੋਕ ਸੁਰੱਖਿਅਤ ਬਾਹਰ ਨਿਕਲ ਆਏ। ਜਿਉਂ ਹੀ ਉਹ ਲੋਕ ਬਾਹਰ ਨਿਕਲੇ ਕਾਰ ਦੇ ਅੰਦਰ ਤੇਜ਼ੀ ਨਾਲ ਅੱਗ ਫੈਲ ਗਈ। ਸੜਕ ਵਿਚਾਲੇ ਕਾਰ ਨੂੰ ਅੱਗ ਲੱਗਣ ਕਾਰਨ ਹਾਈਵੇ ’ਤੇ ਜਾਮ ਲੱਗ ਗਿਆ। ਕਿਸੇ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿੱਤਾ, ਜੋ ਕਿ ਕੁੱਝ ਮਿੰਟਾਂ ਮਗਰੋਂ ਮੌਕੇ ਪਹੁੰਚ ਗਈ ਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਪਰ ਉਦੋਂ ਤੱਕ ਕਾਰ ਕਾਫੀ ਸੜ ਚੁੱਕੀ ਸੀ।

ਇਹ ਵੀ ਪੜ੍ਹੋ : ਟਰੱਕ ਤੇ ਐਕਟਿਵਾ ਦੀ ਹੋਈ ਭਿਆਨਕ ਟੱਕਰ, ਇਕ ਦੀ ਮੌਤ

ਕਾਰ ਚਾਲਕ ਤੇ ਸਵਾਰ ਲੋਕਾਂ ਨੇ ਕਿਹਾ ਕਿ ਉਹ ਕੋਹਾੜੇ ਤੋਂ ਸ਼ਹਿਰ ਨੂੰ ਕਿਸੇ ਰਿਸ਼ਤੇਦਾਰ ਦੇ ਪ੍ਰੋਗਰਾਮ ’ਚ ਸ਼ਾਮਲ ਹੋਣ ਜਾ ਰਹੇ ਸਨ, ਜਦੋਂ ਉਹ ਬਿਜਲੀ ਘਰ ਨੇੜੇ ਪਹੁੰਚੇ ਅਚਾਨਕ ਕਾਰ ਦੇ ਇੰਜਣ ’ਚੋਂ ਧੂੰਆਂ ਤੇ ਅੱਗ ਨਿਕਲਣੀ ਸ਼ੁਰੂ ਹੋ ਗਈ। ਕਾਰ ਚਾਲਕ ਨੇ ਠੰਡੇ ਦਿਮਾਗ ਤੋਂ ਕੰਮ ਲੈਂਦੇ ਹੋਏ ਕਿਸੇ ਤਰ੍ਹਾਂ ਕਾਰ ਰੋਕ ਦਿੱਤੀ ਤੇ ਉਹ ਸਹੀ ਸਲਾਮਤ ਸਾਰੇ ਕਾਰ ਤੋਂ ਬਾਹਰ ਨਿਕਲ ਆਏ ਤੇ ਲੋਕਾਂ ਦੀ ਮੱਦਦ ਨਾਲ ਅੱਗ 'ਤੇ ਕਾਬੂ ਪਾ ਲਿਆ।


author

Mandeep Singh

Content Editor

Related News