ਸੰਗਰੂਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ-ਪੁੱਤ ਦੀ ਹੋਈ ਮੌਤ

Saturday, Oct 30, 2021 - 08:21 PM (IST)

ਸੰਗਰੂਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ-ਪੁੱਤ ਦੀ ਹੋਈ ਮੌਤ

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸੰਗਰੂਰ ਤੋਂ ਪਟਿਆਲਾ ਰੋਡ ’ਤੇ ਖੁਰਾਣਾ ਨਜ਼ਦੀਕ ਕਾਰ ਤੇ ਟਰੈਕਟਰ ਟਰਾਲੀ ਦੀ ਟੱਕਰ ’ਚ ਮਾਂ-ਪੁੱਤ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ’ਚ ਇਕ ਔਰਤ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਗੋਇਲ ਪੁੱਤਰ ਵਿਜੇ ਕੁਮਾਰ ਗੋਇਲ, ਰੀਤਾ ਰਾਣੀ ਪਤਨੀ ਵਿਜੈ ਗੋਇਲ ਅਤੇ ਦੀਪਿਕਾ ਗੋਇਲ ਪਤਨੀ ਦੀਪਕ ਗੋਇਲ ਵਾਸੀ ਮੈਗਜ਼ੀਨ ਮੁਹੱਲਾ ਸੰਗਰੂਰ ਅੱਜ ਸਵੇਰੇ ਪਟਿਆਲਾ ਵਿਖੇ ਮਾਤਾ ਕਾਲੀ ਦੇਵੀ ਮੰਦਰ ’ਚ ਮੱਥਾ ਟੇਕ ਕੇ ਵਾਪਸ ਪਟਿਆਲਾ ਤੋਂ ਸੰਗਰੂਰ ਆ ਰਹੇ ਸਨ ਕਿ ਪਿੰਡ ਖੁਰਾਣਾ ਨਜ਼ਦੀਕ ਉਨ੍ਹਾਂ ਦੀ ਕਾਰ ਦਾ ਝੋਨੇ ਦੀ ਭਰੀ ਟਰੈਕਟਰ ਟਰਾਲੀ ਨਾਲ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਗਿਆ।

ਇਹ ਵੀ ਪੜ੍ਹੋ : ਇਨਸਾਫ਼ ਤਾਂ ਦੂਰ, ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣੋਂ ਕਿਉਂ ਨਹੀਂ ਹਟਦੀ ਕਾਂਗਰਸ : ਪ੍ਰੋ. ਬਲਜਿੰਦਰ ਕੌਰ

ਇਸ ਭਿਆਨਕ ਸੜਕ ਹਾਦਸੇ ’ਚ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੀਪਕ ਗੋਇਲ ਪੁੱਤਰ ਵਿਜੈ ਗੋਇਲ, ਰੀਤਾ ਰਾਣੀ ਪਤਨੀ ਵਿਜੈ ਗੋਇਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੀਪਿਕਾ ਗੋਇਲ ਪਤਨੀ ਦੀਪਕ ਗੋਇਲ ਇਸ ਹਾਦਸੇ ’ਚ ਜ਼ਖ਼ਮੀ ਹੋ ਗਈ, ਜਿਸ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਆਂਦਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਥਾਣਾ ਬਾਲੀਆਂ ਵਿਖੇ ਐੱਫ. ਆਈ. ਆਰ. ਨੰਬਰ 144 ਦਰਜ ਕਰ ਕੇ ਟਰੈਕਟਰ ਟਰਾਲੀ ਵਾਲੇ ਖ਼ਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। 


author

Manoj

Content Editor

Related News