ਵਿਆਹੁਤਾ ਔਰਤ ਨੂੰ ਬਹਾਨੇ ਨਾਲ ਹੋਟਲ ਲਿਜਾ ਪਹਿਲਾਂ ਕੀਤਾ ਜਬਰ-ਜ਼ਿਨਾਹ, ਫਿਰ ਲੁੱਟ ਲਏ ਗਹਿਣੇ ਤੇ ਪੈਸੇ

Wednesday, Mar 27, 2024 - 06:13 AM (IST)

ਵਿਆਹੁਤਾ ਔਰਤ ਨੂੰ ਬਹਾਨੇ ਨਾਲ ਹੋਟਲ ਲਿਜਾ ਪਹਿਲਾਂ ਕੀਤਾ ਜਬਰ-ਜ਼ਿਨਾਹ, ਫਿਰ ਲੁੱਟ ਲਏ ਗਹਿਣੇ ਤੇ ਪੈਸੇ

ਲੁਧਿਆਣਾ (ਗੌਤਮ)– ਇਕ ਨੌਜਵਾਨ ਨੇ ਜਾਣਕਾਰ ਔਰਤ ਨੂੰ ਬਹਾਨੇ ਨਾਲ ਹੋਟਲ ’ਚ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਨੌਜਵਾਨ ਨੇ ਉਸ ਦੇ ਗਹਿਣੇ ਵੀ ਲੁੱਟ ਲਏ ਤੇ ਬਲੈਕਮੇਲ ਕਰਦਿਆਂ ਉਸ ਦੇ ਪਤੀ ਤੇ ਸੱਸ ਦੇ ਏ. ਟੀ. ਐੱਮ. ਤੋਂ ਪੈਸੇ ਵੀ ਕਢਵਾ ਲਏ।

ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਜਾਂਚ ਤੋਂ ਬਾਅਦ ਪੀੜਤਾ ਦੇ ਬਿਆਨ ’ਤੇ ਮੁਲਜ਼ਮ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਵਿਜੇ ਪਾਂਡੇ ਖ਼ਿਲਾਫ਼ ਬਲੈਕਮੇਲ ਕਰਨ, ਜਬਰ-ਜ਼ਿਨਾਹ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਦਾਸਪੁਰ ’ਚ 5 ਵਾਰ ਫ਼ਿਲਮੀ ਸਿਤਾਰਿਆਂ ਦੇ ਦਮ ’ਤੇ ਜਿੱਤਣ ਵਾਲੀ ਭਾਜਪਾ ਹੁਣ ਕਿਸ ਚਿਹਰੇ ’ਤੇ ਲਾਏਗੀ ਦਾਅ?

ਮੁਲਜ਼ਮ ਪੁਲਸ ਗ੍ਰਿਫ਼ਤ ਤੋਂ ਬਾਹਰ ਹੈ। ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਕਤ ਮੁਲਜ਼ਮ ਨਾਲ ਉਸ ਦੀ ਪਿਛਲੇ ਕਾਫ਼ੀ ਸਮੇਂ ਤੋਂ ਜਾਣ-ਪਛਾਣ ਸੀ। ਉਸ ਦੀ ਯਮਨਾ ਨਗਰ ’ਚ ਸਥਿਤ ਇਕ ਦੁਕਾਨ ’ਤੇ ਕਿਸੇ ਨੇ ਕਬਜ਼ਾ ਕੀਤਾ ਹੋਇਆ ਹੈ। ਮੁਲਜ਼ਮ ਨੇ ਉਸ ਨੂੰ ਦੁਕਾਨ ਖਾਲੀ ਕਰਵਾਉਣ ਦੇ ਬਹਾਨੇ ਨਾਲ ਢੋਲੇਵਾਲ ਚੌਕ ਨੇੜੇ ਬੁਲਾ ਲਿਆ ਤੇ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਹੈਬੋਵਾਲ ਰੋਡ ਸਥਿਤ ਇਕ ਹੋਟਲ ’ਚ ਲੈ ਗਿਆ। ਉਥੇ ਮੁਲਜ਼ਮ ਨੇ ਪਹਿਲਾਂ ਹੀ ਕਮਰਾ ਬੁੱਕ ਕਰਵਾਇਆ ਹੋਇਆ ਸੀ।

ਮੁਲਜ਼ਮ ਨੇ ਕਮਰੇ ’ਚ ਲਿਜਾ ਕੇ ਉਸ ਨੂੰ ਕੋਲਡ ਡ੍ਰਿੰਕ ਪਿਲਾਈ, ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਮੁਲਜ਼ਮ ਨੇ ਕੋਲਡ ਡ੍ਰਿੰਕ ’ਚ ਕੋਈ ਨਸ਼ੀਲਾ ਪਦਾਰਥ ਮਿਲਾਇਆ ਹੋਇਆ ਸੀ। ਬੇਹੋਸ਼ੀ ਦੀ ਹਾਲਤ ’ਚ ਮੁਲਜ਼ਮ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚ ਲਈਆਂ ਤੇ ਉਸ ਨੂੰ ਵਾਇਰਲ ਕਰਨ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਜਬਰ-ਜ਼ਿਨਾਹ ਕੀਤਾ। ਇਸ ਦੌਰਾਨ ਮੁਲਜ਼ਮ ਨੇ ਉਸ ਦੇ ਗਹਿਣੇ ਖੋਹ ਲਏ। ਉਸ ਕੋਲ ਉਸ ਦੇ ਪਤੀ ਤੇ ਉਸ ਦੀ ਸੱਸ ਦਾ ਏ. ਟੀ. ਐੱਮ. ਲੈ ਕੇ ਉਸ ’ਚੋਂ ਪੈਸੇ ਵੀ ਕਢਵਾ ਲਏ। ਬਾਅਦ ’ਚ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News