ਸ੍ਰੀ ਹਰਿਮੰਦਰ ਸਾਹਿਬ ''ਚ ਸ਼ਰਧਾਲੂ ਭੁੱਲ ਗਏ ਗਹਿਣੇ ਤੇ ਨਕਦੀ ਵਾਲਾ ਬੈਗ, ਫਿਰ ਸੇਵਾਦਾਰ ਨੇ ਇੰਝ ਵਿਖਾਈ ਇਮਾਨਦਾਰੀ
Tuesday, Aug 04, 2026 - 05:34 PM (IST)
ਅੰਮ੍ਰਿਤਸਰ- ਗੁਰੂ ਰਾਮਦਾਸ ਜੀ ਦੇ ਦਰਬਾਰ 'ਚ ਇਮਾਨਦਾਰੀ ਦੀ ਇੱਕ ਵੱਡੀ ਮਿਸਾਲ ਵੇਖਣ ਨੂੰ ਮਿਲੀ। ਦਰਅਸਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਆਏ ਹਿਮਾਚਲ ਪ੍ਰਦੇਸ਼ ਦੇ ਇੱਕ ਪਰਿਵਾਰ ਆਪਣਾ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ 25,000 ਰੁਪਏ ਨਕਦੀ ਵਾਲਾ ਬੈਗ ਭੁੱਲ ਗਿਆ ਸੀ, ਜਿਸਨੂੰ ਗੁਰੂ ਘਰ ਦੇ ਸੇਵਾਦਾਰਾਂ ਨੇ ਬੈਗ ਨੂੰ ਸੁਰੱਖਿਅਤ ਢੰਗ ਨਾਲ ਅਸਲ ਮਾਲਕ ਨੂੰ ਸੌਂਪਿਆ ਹੈ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦਾ ਪਰਿਵਾਰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੌਰਾਨ ਆਪਣਾ ਬੈਗ ਭੁੱਲ ਗਏ। ਬੈਗ ਵਿੱਚ ਕੀਮਤੀ ਸੋਨੇ ਦੇ ਗਹਿਣੇ ਅਤੇ 25,000 ਰੁਪਏ ਨਕਦ ਸਨ। ਬੈਗ ਗੁਆਉਣ ਤੋਂ ਬਾਅਦ ਪਰਿਵਾਰ ਬਹੁਤ ਦੁਖੀ ਸੀ। ਇਸ ਦੌਰਾਨ ਪਰਿਕਰਮਾ ਵਿੱਚ ਡਿਊਟੀ 'ਤੇ ਤਾਇਨਾਤ ਸੇਵਾਦਾਰਾਂ ਨੇ ਬੈਗ ਦਾ ਪਤਾ ਲਗਾ ਤਾਂ ਉਨ੍ਹਾਂ ਨੇ ਇਸਨੂੰ ਸੁਰੱਖਿਅਤ ਰੱਖ ਲਿਆ।
ਇਹ ਵੀ ਪੜ੍ਹੋ- ਗੁਰਦਸਾਪੁਰ ਵਾਸੀ ਦੇਣ ਧਿਆਨ, ਤੁਹਾਡੇ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਬੈਗ ਮਿਲਣ ਤੋਂ ਤੁਰੰਤ ਬਾਅਦ, ਇਸਨੂੰ ਸੀਸੀਟੀਵੀ ਕੰਟਰੋਲ ਰੂਮ ਵਿੱਚ ਜਮ੍ਹਾ ਕਰਵਾ ਦਿੱਤਾ ਗਿਆ। ਉੱਥੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ। ਬੈਗ ਵਿੱਚੋਂ ਮਿਲੇ ਪਤੇ ਅਤੇ ਹੋਰ ਦਸਤਾਵੇਜ਼ਾਂ ਦੇ ਆਧਾਰ 'ਤੇ, ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਫਿਰ ਪਰਿਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਾਪਸ ਬੁਲਾਇਆ ਗਿਆ। ਮੈਨੇਜਰ ਸਰਦਾਰ ਮੇਜਰ ਸਿੰਘ ਅਰਦਾਸੀਆ ਅਤੇ ਸਰਦਾਰ ਗੁਰਵਿੰਦਰ ਸਿੰਘ ਦੇਵੀਦਾਸਪੁਰ ਦੀ ਹਾਜ਼ਰੀ ਵਿੱਚ ਜ਼ਰੂਰੀ ਤਸਦੀਕ ਤੋਂ ਬਾਅਦ, ਬੈਗ ਅਤੇ ਇਸ ਦਾ ਸਾਰਾ ਸਮਾਨ ਇਸਦੇ ਸਹੀ ਮਾਲਕਾਂ ਨੂੰ ਸੌਂਪ ਦਿੱਤਾ ਗਿਆ। ਉੱਥੇ ਹੀ ਸਕੱਤਰ ਕਾਹਲਵਾਂ ਨੇ ਸੇਵਾਦਾਰਾਂ ਦੀ ਇਮਾਨਦਾਰੀ, ਨਿਰਸਵਾਰਥ ਸੇਵਾ ਅਤੇ ਜ਼ਿੰਮੇਵਾਰੀ ਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ- ਏਅਰ ਇੰਡੀਆ ਦਾ ਯਾਤਰੀਆਂ ਨੂੰ ਤੋਹਫਾ! ਅੰਮ੍ਰਿਤਸਰ-ਯੂਕੇ ਲਈ ਸਪੈਸ਼ਲ ਜਹਾਜ਼ ਤਾਇਨਾਤ, ਜਾਣੋ ਖਾਸੀਅਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
