ਚੋਣਾਂ ਦੌਰਾਨ ਵੱਡੀ ਵਾਰਦਾਤ, ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਪੰਜਾਬ ਦਾ ਇਹ ਪਿੰਡ

Tuesday, Oct 15, 2024 - 04:12 PM (IST)

ਚੋਣਾਂ ਦੌਰਾਨ ਵੱਡੀ ਵਾਰਦਾਤ, ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਪੰਜਾਬ ਦਾ ਇਹ ਪਿੰਡ

ਪਟਿਆਲਾ (ਪਰਮੀਤ) : ਪਟਿਆਲਾ ਦੇ ਸਨੌਰ ਨੇੜਲੇ ਪਿੰਡ ਖੁੱਡਾ ਵਿਚ ਪੰਚਾਇਤ ਚੋਣਾਂ ਦੌਰਾਨ ਗੋਲੀ ਚਲ ਗਈ ਜਿਸ ਦੌਰਾਨ 2 ਲੋਕ ਜ਼ਖ਼ਮੀ ਹੋ ਗਏ। ਮੌਕੇ ਤੋਂ ਮਿਲੇ ਵੇਰਵਿਆਂ ਮੁਤਾਬਕ ਪਿੰਡ ਵਿਚ ਵੋਟਾਂ ਅਮਨ ਅਮਾਨ ਨਾਲ ਪੈ ਰਹੀਆਂ ਸਨ। ਇੰਨੇ ਨੂੰ ਕੁਝ ਬਾਹਰੀ ਲੋਕ ਪਿੰਡ ਦੇ ਪੋਲਿੰਗ ਸਟੇਸ਼ਨ ਵਿਚ ਆ ਵੜੇ ਜਿੱਥੇ ਉਨ੍ਹਾਂ ਦੀ ਪੋਲਿੰਗ ਏਜੰਟ ਨਾਲ ਝੜਪ ਵੀ ਹੋਈ। 

ਇਸ ਮਗਰੋਂ ਸਥਾਨਕ ਲੋਕਾਂ ਵੱਲੋਂ ਪਥਰਾਅ ਵੀ ਕੀਤਾ ਗਿਆ ਜਿਸ ਮਗਰੋਂ ਬਾਹਰੋਂ ਆਏ ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਦੋ ਵਾਰ ਵਿਚ ਕੁੱਲ 8 ਰਾਊਂਡ ਫਾਇਰ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸਦੇ ਗੋਲੀ ਲੱਗੀ ਉਸਦੀ ਪਛਾਣ ਸੋਨੀ ਉਰਫ ਤੇਜਾ ਸਿੰਘ ਵਜੋਂ ਹੋਈ ਹੈ ਜਦੋਂ ਕਿ ਦੂਜਾ ਵਿਅਕਤੀ ਪੱਥਰਾਅ ਵਿਚ ਜ਼ਖ਼ਮੀ ਹੋਇਆ ਹੈ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰਤ ਤੌਰ ’ਤੇ ਕਿਸੇ ਅਧਿਕਾਰੀ ਦਾ ਪੱਖ ਫੌਰੀ ਨਹੀਂ ਮਿਲ ਸਕਿਆ।


author

Gurminder Singh

Content Editor

Related News