ਜਲੰਧਰ ''ਚ ਸ਼ਰਮਨਾਕ ਘਟਨਾ, ਜ਼ਿੰਦਾ ਗਊ ਨੂੰ ਪਾਣੀ ਨਾਲ ਭਰੀ ਨਹਿਰ ’ਚ ਸੁੱਟਿਆ
Wednesday, Jul 17, 2024 - 05:24 PM (IST)
ਜਲੰਧਰ (ਖੁਰਾਣਾ)–ਕਈ ਸਾਲ ਪਹਿਲਾਂ ਗਊਵੰਸ਼ ਦੀ ਸੰਭਾਲ ਅਤੇ ਇਸ ਦੀ ਦਸ਼ਾ ਨੂੰ ਸੁਧਾਰਨ ਲਈ ਲਾਏ ਗਏ ਗਊ ਸੈੱਸ ਦੇ ਨਾਂ ’ਤੇ ਪੰਜਾਬ ਸਰਕਾਰ ਹੁਣ ਤਕ ਕਰੋੜਾਂ ਨਹੀਂ, ਸਗੋਂ ਅਰਬਾਂ ਰੁਪਏ ਇਕੱਠਾ ਕਰ ਚੁੱਕੀ ਹੈ ਪਰ ਫਿਰ ਵੀ ਸੂਬੇ ਵਿਚ ਗਊਵੰਸ਼ ਦੀ ਹਾਲਤ ਜ਼ਿਆਦਾ ਵਧੀਆ ਨਹੀਂ ਹੈ। ਬੇਸਹਾਰਾ ਅਤੇ ਜ਼ਖ਼ਮੀ ਗਊਵੰਸ਼ ਦੀ ਦੇਖਭਾਲ ਲਈ ਸਰਕਾਰੀ ਪੱਧਰ ’ਤੇ ਕੋਈ ਇੰਤਜ਼ਾਮ ਨਹੀਂ ਕੀਤੇ ਜਾ ਰਹੇ ਅਤੇ ਇਸ ਮਾਮਲੇ ਵਿਚ ਸਵੈਮ-ਸੇਵੀ ਸੰਸਥਾਵਾਂ ਵੀ ਕੋਈ ਖ਼ਾਸ ਕੋਸ਼ਿਸ਼ ਕਰਦੀਆਂ ਨਹੀਂ ਦਿਸ ਰਹੀਆਂ। ਇਸ ਕਾਰਨ ਬੇਸਹਾਰਾ ਗਊਵੰਸ਼ ਨੂੰ ਬਹੁਤ ਤਰਸਯੋਗ ਹਾਲਤ ਵਿਚ ਰਹਿਣਾ ਪੈ ਰਿਹਾ ਹੈ ਅਤੇ ਜ਼ੁਲਮ ਵੀ ਸਹਿਣ ਕਰਨਾ ਪੈ ਰਿਹਾ ਹੈ।
ਹੁਣ ਰਾਤ ਨੂੰ 12 ਵਜੇ ਬੰਦ ਹੋਣਗੇ ਰੈਸਟੋਰੈਂਟ ਤੇ ਕਲੱਬ, ਜਾਰੀ ਹੋ ਗਏ ਨਵੇਂ ਹੁਕਮ, ਪੜ੍ਹੋ ਕੀ ਮਿਲੀ ਰਾਹਤ
ਅਜਿਹੀ ਹੀ ਇਕ ਉਦਾਹਰਣ ਮੰਗਲਵਾਰ ਨੂੰ ਉਸ ਸਮੇਂ ਸਾਹਮਣੇ ਆਈ, ਜਦੋਂ ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਮੋਖੇ (ਜਿਹੜਾ ਅਲਾਵਲਪੁਰ-ਕਰਤਾਰਪੁਰ ਰਸਤੇ ਵਿਚ ਪੈਂਦਾ ਹੈ) ਦੇ ਨੇੜਿਓਂ ਲੰਘਦੀ ਨਹਿਰ ਜਿਹੜੀ ਅੱਜਕਲ੍ਹ ਪਾਣੀ ਨਾਲ ਭਰੀ ਹੋਈ ਹੈ, ਵਿਚ ਕਿਸੇ ਨੇ ਆਪਣੀ ਪਾਲਤੂ ਗਊ ਨੂੰ ਧੱਕਾ ਮਾਰ ਕੇ ਨਹਿਰ ਵਿਚ ਸੁੱਟ ਦਿੱਤਾ। ਇਹ ਜ਼ੁਲਮ ਇਕ ਗੁੱਜਰ ਵਾਂਗ ਦਿਸਦੇ ਵਿਅਕਤੀ ਅਤੇ ਉਸ ਦੇ ਸਾਥੀ ਨੇ ਕੀਤਾ, ਜਿਨ੍ਹਾਂ ਨੇ ਗਊ ਨੂੰ ਨਹਿਰ ਦੀ ਪਟੜੀ ਦੇ ਉੱਪਰ ਚੜ੍ਹਾ ਕੇ ਉਸ ਨੂੰ ਧੱਕਾ ਦੇ ਕੇ ਪਾਣੀ ਵਿਚ ਸੁੱਟ ਦਿੱਤਾ। ਨਹਿਰ ਕੰਢੇ ਖੜ੍ਹੇ ਇਕ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਲਈ ਅਤੇ ਜਲੰਧਰ ਦੇ ਗਊ ਸੇਵਕ ਦੀਪਕ ਜੋਤੀ ਨੂੰ ਭੇਜ ਦਿੱਤੀ।
ਦੀਪਕ ਨੇ ਤੁਰੰਤ ਇਸ ਘਟਨਾ ਦੇ ਮੱਦੇਨਜ਼ਰ 100 ਨੰਬਰ ’ਤੇ ਫੋਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ‘ਇਕ’ਦਬਾਉਣ ਨੂੰ ਕਿਹਾ ਗਿਆ ਅਤੇ ਉਨ੍ਹਾਂ ਦੀ ਸ਼ਿਕਾਇਤ ਦਰਜ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਉਨ੍ਹਾਂ ਨੂੰ ਫੋਨ ਨੰਬਰ 0172-2274007 ਤੋਂ ਇਕ ਫੋਨ ਆਇਆ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਜਲੰਧਰ ਪੁਲਸ ਨੂੰ ਮਾਮਲਾ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮੰਦਿਰ 'ਚ ਮੱਥਾ ਟੇਕਣ ਗਏ ਪਰਿਵਾਰ ਨਾਲ ਵਾਪਰੀ ਅਣਹੋਣੀ, ਸਤਲੁਜ ਦਰਿਆ 'ਚ ਰੁੜੀ ਡੇਢ ਸਾਲ ਦੀ ਬੱਚੀ (ਵੀਡੀਓ)
ਦੀਪਕ ਮੁਤਾਬਕ ਮਕਸੂਦਾਂ ਪੁਲਸ ਸਟੇਸ਼ਨ ਤੋਂ ਉਨ੍ਹਾਂ ਨੂੰ ਇਕ ਫੋਨ ਵੀ ਆਇਆ ਅਤੇ ਘਟਨਾ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਸਬੰਧਤ ਸ਼ਖਸ ਨੇ ਕਾਰਵਾਈ ਦਾ ਭਰੋਸਾ ਵੀ ਦਿੱਤਾ। ਗਊ ਸੇਵਕ ਨੇ ਦੱਸਿਆ ਕਿ ਇਸੇ ਕਾਰਵਾਈ ਦੇ ਨਾਲ-ਨਾਲ ਉਨ੍ਹਾਂ ਡਿਪਟੀ ਕਮਿਸ਼ਨਰ ਜਲੰਧਰ ਨੂੰ ਫੋਨ ਕੀਤਾ। ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਵਾਲੇ ਨੰਬਰ ’ਤੇ ਫੋਨ ਕੀਤਾ ਗਿਆ, ਜਿਥੋਂ ਮੈਸੇਜ ਆਇਆ ਕਿ ਡੀ. ਸੀ. ਸਾਹਿਬ ਅਜੇ ਘਰ ਨਹੀਂ ਪਹੁੰਚੇ। ਇਸ ਲਈ ਮਾਮਲੇ ਦੀ ਜਾਣਕਾਰੀ ਨਿਗਮ ਕਮਿਸ਼ਨਰ ਦੇ ਪੀ. ਏ. ਵਿਨੋਦ ਸ਼ਰਮਾ ਨੂੰ ਦਿੱਤੀ ਜਾਵੇ।
ਦੀਪਕ ਜੋਤੀ ਦਾ ਦੋਸ਼ ਹੈ ਕਿ ਜਲੰਧਰ ਪੁਲਸ ਦੇ ਸਬੰਧਤ ਥਾਣੇ ਨੇ ਇਸ ਮਾਮਲੇ ਵਿਚ ਅੱਜ ਕੋਈ ਕਾਰਵਾਈ ਨਹੀਂ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਮੂਕਦਰਸ਼ਕ ਬਣਿਆ ਰਿਹਾ। ਨਿਗਮ ਅਧਿਕਾਰੀਆਂ ’ਤੇ ਵੀ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗਊਵੰਸ਼ ’ਤੇ ਅੱਤਿਆਚਾਰ ਅਤੇ ਜ਼ੁਲਮ ਦੇ ਮਾਮਲੇ ਵਧ ਰਹੇ ਹਨ ਅਤੇ ਗਊ ਸੈੱਸ ਦੇ ਪੈਸਿਆਂ ਨੂੰ ਇਧਰ-ਉਧਰ ਖ਼ਰਚ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗਊ ਸੈੱਸ ਤੋਂ ਇਕੱਤਰ ਪੈਸਿਆਂ ਨੂੰ ਉਨ੍ਹਾਂ ਦੀ ਭਲਾਈ ’ਤੇ ਹੀ ਖ਼ਰਚੇ ਤਾਂ ਕਿ ਬੇਜ਼ੁਬਾਨ ਜਾਨਵਰਾਂ ਨੂੰ ਕੁਝ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖ਼ਤਰਾ, ਜਾਰੀ ਹੋਇਆ ਅਲਰਟ ਤੇ ਬਣਾ ਦਿੱਤੇ ਗਏ ਕੰਟਰੋਲ ਰੂਮ, ਅਧਿਕਾਰੀਆਂ ਨੂੰ ਮਿਲੇ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।