ਭਾਰਤ-ਪਾਕਿਸਤਾਨ ਸਰਹੱਦ ’ਤੇ ਘੁੰਮਦਾ ਉੜੀਸਾ ਦਾ ਨਾਗਰਿਕ ਬੀ.ਐੱਸ.ਐੱਫ. ਨੇ ਲਿਆ ਹਿਰਾਸਤ ’ਚ

Friday, Jan 06, 2023 - 12:54 PM (IST)

ਭਾਰਤ-ਪਾਕਿਸਤਾਨ ਸਰਹੱਦ ’ਤੇ ਘੁੰਮਦਾ ਉੜੀਸਾ ਦਾ ਨਾਗਰਿਕ ਬੀ.ਐੱਸ.ਐੱਫ. ਨੇ ਲਿਆ ਹਿਰਾਸਤ ’ਚ

ਗੁਰਦਾਸਪੁਰ (ਜੀਤ ਮਠਾਰੂ) : ਉੜੀਸਾ ਦੇ ਇੱਕ ਭਾਰਤੀ ਨਾਗਰਿਕ ਨੂੰ ਸੀਮਾ ਸੁਰੱਖਿਆ ਬਲ ਦੇ ਜੁਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਘੁੰਮਦੇ ਹੋਏ ਬੀ.ਓ.ਪੀ. ਵਧਾਈ ਚੀਮਾ 73 ਬੀਐਨ ਤੋਂ ਹਿਰਾਸਤ  ’ਚ ਲਿਆ ਹੈ। ਫੜਿਆ ਗਿਆ ਭਾਰਤੀ ਨਾਗਰਿਕ ਮਾਨਸਿਕ ਤੌਰ ’ਤੇ ਅਸਥਿਰ ਜਾਪਦਾ ਸੀ ਅਤੇ ਉਸ ਨੇ ਕਾਲਾ ਕੋਰਟ ਅਤੇ ਕਾਲੀ ਪੈਂਟ ਪਾਈ ਹੋਈ ਸੀ। ਨਾਗਰਿਕ ਤੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਦੀ ਪਛਾਣ ਸਬੈਸਟਿਨ ਪੁੱਤਰ ਸੀਯੋਨ ਟੋਪਨੋ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਭਾਜਪਾ ਆਗੂਆਂ ਤੇ ‘ਆਪ’ ਬੁਲਾਰੇ ਦੀ ਪਟੀਸ਼ਨ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ

PunjabKesari

ਉਸ ਦੀ ਉਮਰ ਕਰੀਬ 52 ਸਾਲ ਜਾਪਦੀ ਹੈ ਜਦਕਿ ਉਹ ਉੜੀਸਾ ਦੇ ਪਿੰਡ ਖੜਦੇਗਾ ਦਾ ਰਹਿਣ ਵਾਲਾ ਹੈ। ਤਲਾਸ਼ੀ ਦੌਰਾਨ ਉਸ ਪਾਸੋਂ ਬੱਚਿਆਂ ਦੇ ਖੇਡਣ ਵਾਲੇ ਕੁਝ ਨੋਟ ਅਤੇ ਖਿਲੋਨਾ ਪਿਸਤੌਲ ਵੀ ਮਿਲੀ ਹੈ।

ਇਹ ਵੀ ਪੜ੍ਹੋ : ਚਰਚਾ ''ਚ ਆਈ ਸੰਗਰੂਰ ਜੇਲ੍ਹ, ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ 3 ਮੋਬਾਇਲ ਬਰਾਮਦ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News