ਸ਼ੱਕੀ ਹਾਲਤ ''ਚ ਇਕ ਬੱਚੇ ਦੀ ਮਾਂ ਨੇ ਕੀਤੀ ਖੁਦਕੁਸ਼ੀ

Monday, Sep 04, 2017 - 03:59 AM (IST)

ਲੁਧਿਆਣਾ,   (ਰਿਸ਼ੀ)-  ਥਾਣਾ ਸਲੇਮ ਟਾਬਰੀ ਦੇ ਇਲਾਕੇ ਸਰਦਾਰ ਨਗਰ 'ਚ ਇਕ ਬੱਚੇ ਦੀ ਮਾਂ ਵੱਲੋਂ ਸ਼ਨੀਵਾਰ ਰਾਤ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਸੂਚਨਾ ਹੈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈਂਦਿਆਂ ਪਤੀ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਸਿਵਲ ਹਸਪਤਾਲ ਤੋਂ ਲਾਸ਼ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸ. ਅਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਪਰਮਿੰਦਰ ਕੌਰ (40) ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਪਤੀ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਸਿਲਾਈ ਮਸ਼ੀਨ ਚਲਾਉਣ ਦਾ ਕੰਮ ਕਰਦਾ ਹੈ। ਉਨ੍ਹਾਂ ਦਾ ਇਕ 13 ਸਾਲ ਦਾ ਬੇਟਾ ਹੈ। ਸ਼ਨੀਵਾਰ ਰਾਤ ਖਾਣਾ-ਖਾਣ ਦੇ ਬਾਅਦ ਸਾਰੇ ਸੌਂ ਗਏ।  ਦੇਰ ਰਾਤ 3 ਵਜੇ ਜਦ ਉਹ ਪਾਣੀ ਪੀਣ ਲਈ ਉੱਠਿਆ ਤਾਂ ਪਤਨੀ ਕਮਰੇ 'ਚੋਂ ਗਾਇਬ ਸੀ। ਜਦ ਉਹ ਉਸ ਨੂੰ ਲੱਭਣ ਲਈ ਉਪਰਲੀ ਮੰਜ਼ਿਲ 'ਤੇ ਬਣੇ ਕਮਰੇ ਵਿਚ ਗਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਿਸ ਦੇ ਬਾਅਦ ਪੁਲਸ ਕੰਟਰੋਲ ਰੂਮ ਨੂੰ ਤੁਰੰਤ ਸੂਚਨਾ ਦਿੱਤੀ ਗਈ।


Related News