ਠੱਗੀ ਮਾਰਨ ਵਾਲੀ 1 ਔਰਤ ਸਮੇਤ 2 ਖਿਲਾਫ਼ ਮਾਮਲਾ ਦਰਜ

07/21/2017 2:21:02 PM


ਪਠਾਨਕੋਟ(ਸ਼ਾਰਦਾ)-ਥਾਣਾ ਕਾਨਵਾਂ ਪੁਲਸ ਨੇ ਬੀ. ਐੱਸ. ਐੱਫ. ਵਿਚ ਭਰਤੀ ਕਰਵਾਉਣ ਨੂੰ ਲੈ ਕੇ ਪੈਸੇ ਠੱਗਣ ਵਾਲੇ ਇਕ ਵਿਅਕਤੀ ਅਤੇ ਔਰਤ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। 
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਦੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਰਸ਼ਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਜਸਮਾ ਲਾਹੜੀ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋਸ਼ੀ ਰਾਜ ਕੁਮਾਰ ਪੁੱਤਰ ਮੋਤੀ ਲਾਲ ਵਾਸੀ ਪਠਾਨਕੋਟ, ਨੀਲਮ ਸਿੰਘ ਵਾਸੀ ਪਿੰਡ ਜਸਮਾ ਲਾਹੜੀ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਬੀ. ਐੱਸ. ਐੱਫ. 'ਚ ਭਰਤੀ ਕਰਵਾ ਦੇਣਗੇ, ਜਿਸ ਨੂੰ ਲੈ ਕੇ ਬੀਤੇ 2 ਸਾਲ ਪਹਿਲਾਂ ਉਕਤ ਦੋਵਾਂ ਮੁਲਜ਼ਮਾਂ ਨੂੰ ਉਸ ਨੇ 1 ਲੱਖ 70 ਹਜ਼ਾਰ ਰੁਪਏ ਦੀ ਰਾਸ਼ੀ ਦੇ ਦਿੱਤੀ ਸੀ ਪਰ ਨਾ ਤਾਂ ਉਸ ਨੂੰ ਭਰਤੀ ਕਰਵਾਇਆ ਗਿਆ ਅਤੇ ਨਾ ਹੀ ਲਏ ਪੈਸੇ ਵਾਪਸ ਕੀਤੇ। ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਪੈਸੇ ਮੰਗਣ 'ਤੇ ਦੋਵੇਂ ਦੋਸ਼ੀ ਉਸ ਨਾਲ ਟਾਲ-ਮਟੋਲ ਕਰਦੇ ਸਨ, ਜਿਸ 'ਤੇ ਸ਼ਿਕਾਇਤਕਰਤਾ ਦਰਸ਼ਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਅਸ਼ੋਕ ਕੁਮਾਰ ਅਤੇ ਨੀਲਮ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News