ਪਟਿਆਲਾ 'ਚ ਸਾਲ ਪਹਿਲਾਂ ਭਾਖੜਾ ਨਹਿਰ 'ਚ ਡਿੱਗੀ ਕਾਰ ਬਰਾਮਦ, ਵਿੱਚੋਂ ਮਿਲੇ ਪਿੰਜਰ

05/26/2022 2:04:08 PM

ਪਟਿਆਲਾ(ਕਵੰਲਜੀਤ) : ਗੋਤਾਖੋਰਾਂ ਵੱਲੋਂ ਕਰੀਬ 1 ਸਾਲ ਪਹਿਲਾਂ ਪਟਿਆਲਾ ਸ਼ਹਿਰ ਤੋਂ ਸਮਾਣਾ ਨੂੰ ਜਾਂਦੇ ਸਮੇਂ ਪਿੰਡ ਕਕਰਾਲਾ ਨੇੜੇ ਭਾਖੜਾ ਨਹਿਰ 'ਚ ਡਿੱਗੀ ਕਾਰ ਨੂੰ ਲੱਭਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਗੋਤਾਖੋਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਰ 'ਚੋਂ 2 ਲੋਕਾਂ ਦੇ ਪਿੰਜਰ ਮਿਲੇ ਹਨ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਪਿੰਜਰ 1 ਸਾਲ ਤੋਂ ਵੱਧ ਪੁਰਾਣੇ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਉਨ੍ਹਾਂ ਦੀ ਟੀਮ ਨੇ ਗੋਤਾਖੋਰ ਆਸ਼ੂ ਮਲਿਕ ਦੀ ਨਿਗਰਾਨੀ 'ਚ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਹੈ। ਜਦਕਿ ਗੋਤਾਖੋਰ ਆਸ਼ੂ ਮਲਿਕ ਨੇ ਦੱਸਿਆ ਕਿ ਅਸੀਂ ਕਿਸੇ ਹੋਰ ਲਾਸ਼ ਦੀ ਭਾਲ ਕਰ ਰਹੇ ਸੀ ਫਿਰ ਸਾਡੀ ਨਜ਼ਰ ਇਸ ਕਾਰ 'ਤੇ ਪਈ। ਉਨ੍ਹਾਂ ਕਿਹਾ ਕਿ ਰੁੱਝੇ ਹੋਣ ਕਾਰਨ ਸਭ ਨੇ ਇਸ ਗੱਡੀ ਨੂੰ ਹਟਾਉਣਾ ਹੀ ਮੁਨਾਸਿਬ ਸਮਝਿਆ ।

ਇਹ ਵੀ ਪੜ੍ਹੋ- ਸੰਗਰੂਰ ਪੁਲਸ ਨੇ ਪੈਟਰੋਲ ਅਤੇ ਡੀਜ਼ਲ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ 'ਤੇ ਮਾਰਿਆ ਛਾਪਾ

ਇਸ ਸੰਬੰਧੀ ਐੱਸ.ਐੱਚ.ਓ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਗੱਡੀ 'ਚੋਂ ਦੋ ਨੰਬਰ ਪਲੇਟਾਂ ਮਿਲੀਆਂ ਹਨ, ਜਿਸ ਦਾ ਨੰਬਰ ਪੀ.ਬੀ.11ਏ.ਕਿਊ.2727 ਹੈ ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਗੱਡੀ ਕਿਸ ਦੇ ਨਾਂ 'ਤੇ ਹੈ। ਉਨ੍ਹਾਂ ਦੱਸਿਆ ਕਿ ਕਾਰ ਮਾਲਕ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸਭ ਗੱਲਾਂ ਨੂੰ ਡੂੰਘਾਈ ਨਾਲ ਘੋਖਣ ਤੋਂ ਬਾਅਦ ਹੀ ਕਿਸੇ ਸਿੱਟੇ 'ਤੇ ਪਹੁੰਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਲਿੰਗ ਨਿਰਧਾਰਨ ਟੈਸਟ ਕਰਨ ਦਾ ਲੈਂਦੇ ਸੀ 25 ਹਜ਼ਾਰ ਰੁਪਏ, ਵਿਭਾਗ ਨੇ ਕੀਤਾ ਕਾਬੂ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Anuradha

Content Editor

Related News